ਅਮਿਤਾਭ ਬੱਚਨ ਨੇ ਇੱਕ ਹੋਰ ਕੀਤਾ ਲੋਕ ਭਲਾਈ ਦਾ ਕੰਮ, ਹਰ ਪਾਸੇ ਹੋ ਰਹੀ ਹੈ ਚਰਚਾ 

By  Rupinder Kaler June 12th 2019 06:03 PM

ਬਾਲੀਵੁੱਡ ਦੇ ਮਹਾ ਨਾਇਕ ਅਮਿਤਾਭ ਬੱਚਨ ਹਮੇਸ਼ਾ ਸਮਾਜ ਸੇਵਾ ਲਈ ਅੱਗੇ ਹੋ ਕੇ ਕੰਮ ਕਰਦੇ ਹਨ ।ਅਮਿਤਾਭ ਬੱਚਨ ਹੁਣ ਕਿਸਾਨਾਂ ਲਈ ਭਲਾਈ ਦਾ ਕੰਮ ਕਰਨ ਜਾ ਰਹੇ ਹਨ । ਉਹਨਾਂ ਨੇ  ਬਿਹਾਰ ਦੇ ਦੋ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦਾ ਕਰਜ਼ ਚੁਕਾਉਣ ਦਾ ਐਲਾਨ ਕੀਤਾ ਹੈ । ਕਿਸਾਨਾਂ ਲਈ ਇਹ ਇੱਕ ਵੱਡੀ ਰਾਹਤ ਦੀ ਖ਼ਬਰ ਹੈ ।

Amitabh Bachchan clears loans of 2,100 farmers from Bihar Amitabh Bachchan clears loans of 2,100 farmers from Bihar

ਅਮਿਤਾਭ ਨੇ ਆਪਣੇ ਬਲਾਗ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, "ਇੱਕ ਵਾਅਦਾ ਕੀਤਾ ਗਿਆ ਸੀ ਜੋ ਪੂਰਾ ਹੋਇਆ,, ਬਿਹਾਰ ਵਿੱਚ ਕਈ ਅਜਿਹੇ ਕਿਸਾਨ ਹਨ ਜਿਨ੍ਹਾਂ ਦਾ ਕਰਜ਼ ਬਕਾਇਆ ਸੀ, ਉਨ੍ਹਾਂ ਵਿੱਚੋਂ 21੦੦ ਨੂੰ ਚੁਣ ਕੇ ਉਨ੍ਹਾਂ ਦੇ ਕਰਜ਼ੇ ਦਾ ਭੁਗਤਾਨ ਕੀਤਾ ਗਿਆ।" ਬਿੱਗ ਬੀ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਵਿੱਚੋਂ ਕੁਝ ਨੂੰ ਸ਼ਵੇਤਾ ਤੇ ਅਭਿਸ਼ੇਕ ਹੱਥੋਂ ਪੈਸੇ ਵੰਡਾਏ ਗਏ ਹਨ।

Amitabh Bachchan Pays Off Loans Of 2,100 Farmers From Bihar Amitabh Bachchan Pays Off Loans Of 2,100 Farmers From Bihar

ਇਹਨਾਂ ਤਸਵੀਰਾਂ ਨੂੰ ਅਮਿਤਾਭ ਬੱਚਨ ਨੇ ਆਪਣੇ ਬਲਾਗ 'ਤੇ ਹੀ ਸ਼ੇਅਰ ਕੀਤਾ ਹੈ। ਅਜਿਹਾ ਪਹਿਲੀ ਵਾਰ ਨਹੀਂ ਜਦੋਂ ਅਮਿਤਾਭ ਨੇ ਕਿਸਾਨਾਂ ਦੀ ਮਦਦ ਕੀਤੀ ਹੈ। ਪਿਛਲੇ ਸਾਲ ਵੀ ਉਨ੍ਹਾਂ ਨੇ ਉੱਤਰ ਪ੍ਰਦੇਸ਼ 'ਚ ਇੱਕ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦੇ ਕਰਜ਼ ਦਾ ਭੁਗਤਾਨ ਕੀਤਾ ਸੀ। 76 ਸਾਲਾ ਐਕਟਰ ਨੇ ਇਹ ਵੀ ਲਿਖਿਆ ਕਿ 'ਇੱਕ ਵਾਅਦਾ ਪੂਰਾ ਕੀਤਾ ਜਾਣਾ ਹੈ।" ਉਨ੍ਹਾਂ ਨੇ ਆਪਣੇ ਬਲਾਗ 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਪੁਲਵਾਮਾ 'ਚ ਦੇਸ਼ ਦੇ ਸ਼ਹੀਦ ਹੋਏ ਬਹਾਦਰਾਂ ਦੇ ਪਰਿਵਾਰ ਨੂੰ ਵੀ ਵਿੱਤੀ ਮਦਦ ਦੇਣਗੇ ।"

Related Post