ਅਮਿਤਾਭ ਬੱਚਨ ਨੂੰ ਹੈ ਇਹ ਭਿਆਨਕ ਬਿਮਾਰੀ, ਅੱਠ ਸਾਲ ਬਿਮਾਰੀ ਤੋਂ ਰਹੇ ਅਨਜਾਣ   

By  Rupinder Kaler August 20th 2019 04:39 PM -- Updated: August 20th 2019 04:54 PM

ਇਸ ਯੁੱਗ ਦੇ ਮਹਾ ਨਾਇਕ ਅਮਿਤਾਭ ਬੱਚਨ ਹਮੇਸ਼ਾ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ । ਏਨੀਂ ਦਿਨੀਂ ਉਹ ਆਪਣੇ ਸ਼ੋਅ ਨੂੰ ਲੈ ਕੇ ਸੁਰਖੀਆਂ 'ਚ ਹਨ। ਅਮਿਤਾਭ ਬੱਚਨ ਦੀ ਹਰ ਅਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਭਾਉਂਦੀ ਹੈ ਪਰ ਉਹਨਾਂ ਦੇ ਫੈਨਸ ਨੂੰ ਇਹ ਜਾਣ ਹੈਰਾਨੀ ਜ਼ਰੂਰ ਹੋਵੇਗੀ ਕਿ ਅਮਿਤਾਭ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹਨ । ਉਹਨਾਂ ਦਾ 75% ਲੀਵਰ ਖ਼ਰਾਬ ਹੋ ਚੁੱਕਿਆ ਹੈ।

https://www.instagram.com/p/B1VVZ1xh0BM/

ਇਸ ਗੱਲ ਦਾ ਖੁਲਾਸਾ ਉਹਨਾਂ ਨੇ ਖੁਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ75% ਲੀਵਰ ਖ਼ਰਾਬ ਹੋਣ ਤੋਂ ਬਾਅਦ ਹੁਣ 25% ਲੀਵਰ ਨਾਲ ਹੀ ਜ਼ਿੰਦਗੀ ਜੀਅ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਇੱਕ ਚੈਨਲ ਦੇ ਸਿਹਤ ਪ੍ਰੋਗ੍ਰਾਮ 'ਚ ਗੱਲ ਕਰਦਿਆਂ ਦੱਸਿਆ ਕਿ ਉਹ ਟੀਬੀ ਤੇ ਹੈਪੇਟਾਈਟਸ ਬੀ ਨਾਲ ਪੀੜਤ ਹਨ। ਉਨ੍ਹਾਂ ਕਿਹਾ ਕਿ ਟੀਬੀ ਦਾ ਇਲਾਜ਼ ਹੈ ਤੇ ਉਹਨਾਂ ਨੂੰ ਅੱਠ ਸਾਲ ਪਤਾ ਹੀ ਨਹੀਂ ਲੱਗਿਆ ਕਿ ਉਹਨਾਂ ਨੂੰ  ਇਹ ਬਿਮਾਰੀ ਹੈ।

https://www.instagram.com/p/B1QUyJvBPL3/

ਇਸ ਤੋਂ ਪਹਿਲਾਂ ਵੀ ਅਮਿਤਾਭ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਚੁੱਕੇ ਹਨ। ਉਨ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਸਰਜ਼ਰੀਆਂ ਹੋ ਚੁੱਕੀਆਂ ਹਨ। ਸਾਲ 1982 'ਚ ਫ਼ਿਲਮ 'ਕੁਲੀ' ਦੌਰਾਨ ਉਨ੍ਹਾਂ ਨੂੰ ਭਿਆਨਕ ਸੱਟ ਲੱਗੀ ਸੀ। ਕਾਫੀ ਖੂਨ ਵਹਿ ਜਾਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿੱਤਾ ਸੀ।

https://www.instagram.com/p/Bv7OhUNhTYV/

Related Post