ਅਮਿਤਾਬ ਬੱਚਨ ਨੇ ਆਪਣੇ ਨਾਨੇ ਖ਼ਜਾਨ ਸਿੰਘ ਦੀ ਤਸਵੀਰ ਕੀਤੀ ਸਾਂਝੀ
ਅਮਿਤਾਬ ਬੱਚਨ ਸੋਸ਼ਲ ਮੀਡੀਆ ਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਕਦੇ ਕਦੇ ਉਹ ਆਪਣੀਆਂ ਖ਼ਾਸ ਤਸਵੀਰਾਂ ਵੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਹਨ । ਹੁਣ ਉਹਨਾਂ ਨੇ ਆਪਣੇ ਨਾਨੇ ਖਜ਼ਾਨ ਸਿੰਘ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਤੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ।

ਹੋਰ ਪੜ੍ਹੋ :
ਅਦਾਕਾਰਾ ਸਨਾ ਖ਼ਾਨ ਨੇ ਪਤੀ ਦੇ ਨਾਲ ਸਾਂਝਾ ਕੀਤਾ ਵੀਡੀਓ
ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ‘ਤੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਸ਼ਰਧਾਂਜਲੀ

ਅਮਿਤਾਬ ਨੇ ਤਸਵੀਰ ਪੋਸਟ ਕਰਕੇ ਲਿਖਿਆ ਹੈ ਨਾਨਾ ਪੋਤਾ, ਪਰ ਪੋਤਾ। ਫੋਟੋ ਵਿੱਚ ਤਿੰਨਾਂ ਨੇ ਪੱਗ ਬੰਨੀ ਹੋਈ ਹੈ ।ਫੋਟੋ ਦੀ ਕੈਪਸ਼ਨ 'ਚ ਬਿਗ ਬੀ ਨੇ ਲਿਖਿਆ, ‘‘ਨਾਨਾ, ਦੋਹਤਾ ਤੇ ਪੜਦੋਹਤਾ’’। ਇਸ ਫੋਟੋ ਨੂੰ ਅਮਿਤਾਭ ਨੇ ਦੋ ਵਾਰ ਸ਼ੇਅਰ ਕੀਤਾ , ਪਹਿਲੀ ਵਾਰੀ 'ਚ ਉਨ੍ਹਾਂ ਨੇ ਲਿਖ ਦਿੱਤਾ ਸੀ ਨਾਨਾ, ਪੋਤਾ ਤੇ ਪੜਪੋਤਾ ਜਿਸ ਨੂੰ ਠੀਕ ਕਰਦਿਆਂ ਅਗਲੀ ਪੋਸਟ 'ਚ ਉਨ੍ਹਾਂ ਨੇ correction ਲਿਖ ਕੇ ਲਿਖਿਆ ‘ਨਾਨਾ, ਦੋਹਤਾ ਤੇ ਪੜਦੋਹਤਾ’ ਤਿੰਨ ਪੀੜੀਆਂ ਇਕੋ ਤਸਵੀਰ 'ਚ।
ਇਸ ਤੋਂ ਪਹਿਲਾਂ ਵੀ ਅਮਿਤਾਭ ਨੇ ਆਪਣੀ ਮਾਂ ਤੇਜੀ ਤੇ ਛੋਟੇ ਭਰਾ ਅਜਿਤਾਭ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੀ ਕੈਪਸ਼ਨ ’ਚ ਲਿਖਿਆ ਸੀ ,‘ਉਹ ਦਿਨ ਬਹੁਤ ਖਾਸ ਸੀ ਜਦੋਂ ਤਸਵੀਰ ਖਿੱਚੀ ਗਈ... ’