ਵੱਡੇ-ਵੱਡੇ ਉਸਤਾਦਾਂ ਨੂੰ ਫੇਲ੍ਹ ਕਰ ਦਿੰਦਾ ਹੈ ਇਹ ਬੱਚਾ, ਵੀਡੀਓ ਦੇਖਕੇ ਤੁਸੀਂ ਵੀ ਹੋ ਜਾਓਗੇ ਦੰਗ

By  Rupinder Kaler October 31st 2019 01:55 PM

ਬਾਲੀਵੁੱਡ ਦੇ ਬਿੱਗ ਬੀ ਯਾਨੀ ਅਮਿਤਾਬ ਬੱਚਨ ਫ਼ਿਲਮਾਂ ਦੇ ਨਾਲ -ਨਾਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਆਪਣੇ ਪ੍ਰਸ਼ੰਸਕਾਂ ਲਈ ਉਹ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਹਨਾਂ ਨੇ ਇੱੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਹੜਾ ਕਿ ਕਾਫੀ ਹੈਰਾਨ ਕਰਨ ਵਾਲਾ ਹੈ । ਅਮਿਤਾਬ ਬੱਚਨ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਤੋਂ ਸ਼ੇਅਰ ਕੀਤਾ ਹੈ ।

https://www.instagram.com/p/B11LMNOBKNn/

ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਛੋਟਾ ਬੱਚਾ ਦੋ ਵੱਡੇ ਉਸਤਾਦਾਂ ਵਿੱਚ ਬੈਠ ਕੇ ਤਬਲਾ ਵਜਾ ਰਿਹਾ ਹੈ, ਤੇ ਸੁਰਾਂ ਦੀ ਸਰਗਮ ਛੇੜ ਰਿਹਾ ਹੈ । ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਅਮਿਤਾਬ ਬੱਚਨ ਨੂੰ ਵੀ ਇਹ ਵੀਡੀਓ ਕਾਫੀ ਪਸੰਦ ਆਇਆ ਹੈ । ਉਹਨਾਂ ਨੇ ਵੀਡੀਓ ਸ਼ੇਅਰ ਕਰਕੇ ਲਿਖਿਆ ‘ਅਦਭੁਤ’ ।

https://twitter.com/JaniJasmine/status/1188178707065774086

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਜਾਨੀ ਜੈਸਮੀਨ ਦੇ ਟਵਿੱਟਰ ਤੋਂ ਸ਼ੇਅਰ ਕੀਤਾ ਗਿਆ ਸੀ, ਤੇ ਬਾਅਦ ਵਿੱਚ ਅਮਿਤਾਬ ਬੱਚਨ ਨੇ ਆਪਣੇ ਟਵਿੱਟਰ ਤੋਂ ਸ਼ੇਅਰ ਕੀਤਾ ।ਲੋਕ ਵੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ । ਲੋਕ ਸੋਚਣ ਲਈ ਮਜ਼ਬੂਰ ਹਨ ਕਿ ਏਨਾਂ ਛੋਟਾ ਬੱਚਾ ਕਿਸ ਤਰ੍ਹਾਂ ਇਸ ਤਰ੍ਹਾਂ ਗਾ ਸਕਦਾ ਹੈ ।

Related Post