ਅਮਿਤਾਬ ਬੱਚਨ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਕੋਰੋਨਾ ਟੈਸਟ ਆਇਆ ਨੈਗਟਿਵ

By  Rupinder Kaler August 3rd 2020 06:12 AM

ਇਸ ਸਦੀ ਦੇ ਮਹਾ ਨਾਇਕ ਅਮਿਤਾਬ ਬੱਚਨ ਦਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ। ਇਸ ਖੁਸ਼ਖਬਰੀ ਨੂੰ ਅਭਿਸ਼ੇਕ ਬੱਚਨ ਨੇ ਟਵੀਟ ਕਰਕੇ ਸਾਰਿਆਂ ਨਾਲ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੀ 11 ਜੁਲਾਈ ਤੋਂ ਅਮਿਤਾਬ ਬੱਚਨ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਸਨ ।ਇਸ ਸਭ ਦੇ ਚਲਦੇ ਹੁਣ ਅਮਿਤਾਬ ਬੱਚਨ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ, ਯਾਨੀ ਬਿਗ ਬੀ ਹੁਣ ਬਿਲਕੁਲ ਠੀਕ ਹਨ।

https://www.instagram.com/p/CDYunDhhSRj/

ਬਿੱਗ ਬੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਆਪਣੇ ਘਰ ਜਲਸਾ ਪਹੁੰਚ ਗਏ ਹਨ। ਇਸ ਦੀ ਪੁਸ਼ਟੀ ਅਭਿਸ਼ੇਕ ਨੇ ਕੀਤੀ ਹੈ। ਜੁਨੀਅਰ ਬੱਚਨ ਨੇ ਟਵੀਟ 'ਤੇ ਲਿਖਿਆ, "ਮੇਰੇ ਪਿਤਾ ਦੀ ਤਾਜ਼ਾ ਕੋਰੋਨਾ ਟੈਸਟ ਨੈਗਟਿਵ ਆਇਆ ਹੈ ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

https://www.instagram.com/p/CDWVBGqB9gG/

ਹੁਣ ਉਹ ਘਰ ਆਰਾਮ ਕਰਨਗੇ। ਤੁਹਾਡੀਆਂ ਅਰਦਾਸਾਂ ਤੇ ਪ੍ਰਾਰਥਨਾਵਾਂ ਲਈ ਸਾਰਿਆਂ ਦਾ ਧੰਨਵਾਦ।" ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਿਤਾਬ ਦਾ ਪੂਰਾ ਪਰਿਵਾਰ ਹੀ ਕੋਰੋਨਾ ਦੀ ਲਪੇਟ ਵਿੱਚ ਆ ਗਿਆ ਸੀ।

https://twitter.com/juniorbachchan/status/1289882915598295040

https://www.instagram.com/p/CDNjHFGhOsd/

Related Post