ਪ੍ਰਿਯੰਕਾ ਚੋਪੜਾ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕਰਨ ਦੇ ਏਨੇਂ ਕਰੋੜ ਲੈਂਦੇ ਹਨ ਇਹ ਫ਼ਿਲਮੀ ਸਿਤਾਰੇ

By  Rupinder Kaler December 12th 2019 04:20 PM -- Updated: December 12th 2019 04:21 PM

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਕਰਕੇ ਕਾਫੀ ਬਿਜੀ ਹੈ । ਪਰ ਇਸ ਸਭ ਦੇ ਬਾਵਜੂਦ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਹਾਲ ਵਿੱਚ ਹੀ ਇੱਕ ਸੋਸ਼ਲ ਮੀਡੀਆ ਕੰਪਨੀ ਨੇ ਇੱਕ ਖ਼ਬਰ ਸਾਂਝੀ ਕੀਤੀ ਹੈ, ਜਿਸ ਵਿੱਚ ਇੰਸਟਾਗ੍ਰਾਮ ਰਿਚ ਲਿਸਟ ਜਾਰੀ ਕੀਤੀ ਗਈ ਹੈ । ਇਸ ਲਿਸਟ ਵਿੱਚ ਉਹਨਾਂ ਬਾਲੀਵੁੱਡ ਸਿਤਾਰਿਆਂ ਦੇ ਨਾਂਅ ਵੀ ਦਿੱਤੇ ਗਏ ਹਨ ਜਿਹੜੇ ਇੱਕ ਪੋਸਟ ਪਾਉਣ ਦੇ ਕਰੋੜਾਂ ਰੁਪਏ ਲੈਂਦੇ ਹਨ ।

ਇਸ ਲਿਸਟ ਵਿੱਚ ਪ੍ਰਿਯੰਕਾ ਚੋਪੜਾ ਸਭ ਤੋਂ ਉਪਰ ਹੈ । ਉਸ ਦੇ ਇੰਸਟਾਗ੍ਰਾਮ ਤੇ 40 ਮਿਲੀਅਨ ਫਾਲੋਵਰ ਹਨ । ਪ੍ਰਿਯੰਕਾ ਇੱਕ ਪੋਸਟ ਪਾਉਣ ਦੇ 1.87 ਕਰੋੜ ਰੁਪਏ ਚਾਰਜ ਕਰਦੀ ਹੈ ।

ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਅਮਿਤਾਭ ਬੱਚਨ ਵੀ ਆਪਣੇ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ 40 ਤੋਂ 50 ਲੱਖ ਰੁਪਏ ਕਮਾ ਲੈਂਦੇ ਹਨ । ਹਾਲਾਂਕਿ ਅਮਿਤਾਭ ਸਭ ਤੋਂ ਵੱਧ ਵਰਤੋਂ ਟਵਿੱਟਰ ਦੀ ਕਰਦੇ ਹਨ ਤੇ ਅਕਸਰ ਕਵਿਤਾਵਾਂ ਸ਼ੇਅਰ ਕਰਦੇ ਰਹਿੰਦੇ ਹਨ ।

ਸ਼ਾਹਰੁਖ ਖ਼ਾਨ ਇੱਕ ਇੰਸਟਗ੍ਰਾਮ ਪੋਸਟ ਦੇ ਜ਼ਰੀਏ 80 ਤੋਂ 1 ਕਰੋੜ ਰੁਪਏ ਕਮਾਉਂਦੇ ਹਨ । ਭਾਵੇਂ ਉਹ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਬਹੁਤ ਘੱਟ ਐਕਟਿਵ ਹਨ  । ਆਲੀਆ ਭੱਟ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕਰਨ ਲਈ ਇੱਕ ਕਰੋੜ ਰੁਪਏ ਲੈਂਦੀ ਹੈ । ਆਲੀਆ ਛੇਤੀ ਹੀ ਆਪਣਾ ਪਰਸਨਲ ਯੂਟਿਊਬ ਚੈਨਲ ਵੀ ਲਾਂਚ ਕਰਨ ਜਾ ਰਹੀ ਹੈ ।

ਇੱਕ ਇੰਸਟਾਗ੍ਰਾਮ ਪੋਸਟ ਲਈ ਸ਼ਾਹਿਦ ਕਪੂਰ 20 ਤੋਂ 30 ਲੱਖ ਰੁਪਏ ਚਾਰਜ਼ ਕਰਦੇ ਹਨ । ਹਾਲਾਂਕਿ ਫ਼ਿਲਮ ਕਬੀਰ ਸਿੰਘ ਤੋਂ ਬਾਅਦ ਲੋਕਾਂ ਵਿੱਚ ਉਹਨਾਂ ਦਾ ਕਰੇਜ ਵੱਧਿਆ ਹੈ ।

ਨੇਹਾ ਧੂਪੀਆ ਵੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਭਾਵੇਂ ਉਹਨਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੈ ਪਰ ਉਹ ਇੱਕ ਪੋਸਟ ਲਈ 1.5 ਲੱਖ ਰੁਪਏ ਚਾਰਜ ਕਰਦੀ ਹੈ ।

Related Post