ਬੱਚਿਆਂ ਦੀ ਇਹ ਤਸਵੀਰ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਵੀ ਹੈ ਪਸੰਦ 

By  Rupinder Kaler February 5th 2019 06:55 PM

ਬਾਲੀਵੁੱਡ ਸਟਾਰ ਤੋਂ ਲੈ ਕੇ ਆਮ ਲੋਕਾਂ ਤੱਕ ਹਰ ਇੱਕ ਨੂੰ ਸੈਲਫੀ ਲੈਣ ਦਾ ਕਰੇਜ਼ ਹੈ । ਇਸ ਸਭ ਦੇ ਚਲਦੇ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ।ਇਸ ਤਸਵੀਰ ਵਿੱਚ ਕੁਝ ਬੱਚੇ ਦਿਖਾਈ ਦੇ ਰਹੇ ਹਨ । ਇਹ ਸਾਰੇ ਬੱਚੇ ਸੈਲਫੀ ਲਈ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ਵਿੱਚ ਬੱਚਿਆਂ ਦੇ ਹੱਥ ਵਿੱਚ ਮੋਬਾਇਲ ਦੀ ਥਾਂ ਤੇ ਚੱਪਲ ਫੜੀ ਹੋਈ ਹੈ । ਇਹ ਤਸਵੀਰ ਲੋਕਾਂ ਨੂੰ ਏਨੀਂ ਪਸੰਦ ਆਈ ਹੈ ਕਿ ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।

amitabh-bachchan amitabh-bachchan

amitabh-bachchan amitabh-bachchan

ਇੱਥੋਂ ਤੱਕ ਕਿ ਬਾਲੀਵੁੱਡ ਦੇ ਕਈ ਅਦਾਕਾਰਾਂ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ । ਇਸ ਤਸਵੀਰ ਨੂੰ ਫੋਟੋਗ੍ਰਾਫਰ ਅਤੁਲ ਨੇ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਹੈ । ਇਸ ਤਸਵੀਰ ਨੂੰ ਅਮਿਤਾਬ ਬੱਚਨ ਨੇ ਵੀ ਸ਼ੇਅਰ ਕੀਤਾ ਹੈ । ਅਮਿਤਾਬ ਬੱਚਨ ਨੂੰ ਵੀ ਇਹ ਤਸਵੀਰ ਕਾਫੀ ਪਸੰਦ ਆਈ ਹੈ ।

amitabh-bachchan amitabh-bachchan

Related Post