ਇਸ ਵਜ੍ਹਾ ਕਰਕੇ ਅਮਿਤਾਬ ਬੱਚਨ ਨੂੰ ਰਿਸ਼ੀ ਕਪੂਰ ਤੋਂ ਜ਼ਿਆਦਾ ਇਰਫਾਨ ਖ਼ਾਨ ਦੇ ਦਿਹਾਂਤ ਦਾ ਹੋ ਰਿਹਾ ਹੈ ਦੁੱਖ …!

By  Rupinder Kaler May 2nd 2020 04:44 PM

ਬਾਲੀਵੁੱਡ ਦੇ ਦੋ ਦਿੱਗਜ ਅਦਾਕਾਰ ਰਿਸ਼ੀ ਕਪੂਰ ਤੇ ਇਰਫਾਨ ਦੇ ਇਸ ਦੁਨੀਆ ਤੋਂ ਜਾਣ ਨਾਲ ਹਰ ਇੱਕ ਨੂੰ ਵੱਡਾ ਝਟਕਾ ਲੱਗਿਆ ਹੈ । ਅਮਿਤਾਬ ਬੱਚਨ ਦੋਹਾਂ ਨੂੰ ਲੈ ਕੇ ਹਰ ਰੋਜ਼ ਟਵੀਟ ਕਰ ਰਹੇ ਹਨ । ਹੁਣ ਉਹਨਾਂ ਨੇ ਇੱਕ ਹੋਰ ਟਵੀਟ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਦੋਹਾਂ ਦੇ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ‘ਇੱਕ ਉਮਰ ਦਰਾਜ਼ ਅਦਾਕਾਰ ਦੀ ਮੌਤ ਅਤੇ ਯੰਗ ਅਦਾਕਾਰ ਦੀ ਮੌਤ …ਦੂਸਰੇ ਦੀ ਮੌਤ ਦਾ ਪਹਿਲੀ ਮੌਤ ਤੋਂ ਜ਼ਿਆਦਾ ਦੁੱਖ ਕਿਉਂ ? ਕਿਉਂਕਿ ਤੁਸੀਂ ਦੂਸਰਿਆਂ ਦੇ ਗਵਾਏ ਮੌਕਿਆਂ ਬਾਰੇ ਸੋਚਦੇ ਹੋ, ਜੋ ਹੋ ਸਕਦਾ ਸੀ, ਉਸ ਬਾਰੇ’ ।

T 3518 - The death of an elder celebrity vs death of a younger .. the grief of the latter more intense than that of the former .. why ..?

Because you lament the loss of opportunity in the latter .. the

unrealised possibilities pic.twitter.com/IoaJxeYOiQ

ਇਸ ਤੋਂ ਪਹਿਲਾਂ ਬਿੱਗ ਬੀ ਨੇ ਰਿਸ਼ੀ ਕਪੂਰ ਲੲਾੀ ਇੱਕ ਗਾਣਾ ਸ਼ੇਅਰ ਕੀਤਾ । ਗਾਣੇ ਨੂੰ ਸ਼ੇਅਰ ਕਰਦੇ ਹੋਏ ਬਿੱਗ-ਬੀ ਨੇ ਲਿਖਿਆ ‘ਵਕਤ ਨੇ ਕਿਆ ਹਸੀਂ ਸਿਤਮ …ਤੁਮ ਰਹੇ ਨਾ ਤੁਮ, ਹਮ ਰਹੇ ਨਾ ਹਮ ..।’

https://twitter.com/SrBachchan/status/1256436362041004033

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਿਤਾਬ ਬੱਚਨ ਨੇ ਰਿਸ਼ੀ ਕਪੂਰ ਨਾਲ ਕਈ ਫ਼ਿਲਮਾਂ ਕੀਤੀਆਂ ਹਨ । ਦੋਹਾਂ ਦੀ ਲਾਸਟ ਫ਼ਿਲਮ ‘102 ਨਾਟ ਆਊਟ’ ਸੀ । ਇਸ ਤੋਂ ਇਲਾਵਾ ਬਿੱਗ ਬੀ ਨੇ ਇਰਫਾਨ ਖ਼ਾਨ ਨਾਲ ਫ਼ਿਲਮ ‘ਪੀਕੂ’ ਵਿੱਚ ਕੰਮ ਕੀਤਾ ਸੀ । 

https://twitter.com/SrBachchan/status/1256247980413161472

Related Post