ਇੱਕ ਸ਼ਖਸ਼ ਨੇ ਅਮਿਤਾਬ ਬੱਚਨ ਤੋਂ ਐਸ਼ਵਰਿਆ ਰਾਏ ਬਾਰੇ ਪੁੱਛਿਆ ਅਜਿਹਾ ਸਵਾਲ ਕਿ ਉਹ ਆਪੇ ’ਚੋਂ ਹੋ ਗਏ ਬਾਹਰ, ਸਵਾਲ ਵਾਲੇ ਦੀ ਵਜਾ ਦਿੱਤੀ ਬੈਂਡ

By  Rupinder Kaler April 15th 2020 03:49 PM

ਅਮਿਤਾਬ ਬੱਚਨ ਨੇ 13 ਅਪ੍ਰੈਲ ਨੂੰ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਸਭ ਨੂੰ ਵਿਸਾਖੀ ਦੀ ਵਧਾਈ ਦਿੱਤੀ ਸੀ । ਅਮਿਤਾਬ ਵੱਲੋਂ ਸ਼ੇਅਰ ਕੀਤੀ ਤਸਵੀਰ ਵਿੱਚ ਉਹ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਇਹ ਤਸਵੀਰ ਉਹਨਾਂ ਦੀ ਫ਼ਿਲਮ ਸੁਹਾਗ ਦੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਇੱਕ ਕਵਿਤਾ ਵੀ ਸ਼ੇਅਰ ਕੀਤੀ ਸੀ । ਇਸ ਤਰ੍ਹਾਂ ਅਮਿਤਾਬ ਅਕਸਰ ਕਰਦੇ ਰਹਿੰਦੇ ਹਨ ਪਰ ਇਸੇ ਦੌਰਾਨ ਇੱਕ ਸ਼ਖਸ਼ ਨੇ ਉਹਨਾਂ ਦੀ ਇਸ ਪੋਸਟ ਤੇ ਬੇਹੁਦਾ ਕਮੈਂਟ ਕਰ ਦਿੱਤਾ, ਜਿਸ ਨੂੰ ਦੇਖ ਕੇ ਅਮਿਤਾਬ ਬੱਚਨ ਆਪਣੇ ਆਪੇ ’ਚੋਂ ਬਾਹਰ ਹੋ ਗਏ ਤੇ ਉਹਨਾਂ ਨੇ ਇਸ ਦਾ ਅਜਿਹਾ ਜਵਾਬ ਦਿੱਤਾ ਕਿ ਕਮੈਂਟ ਕਰਨ ਵਾਲੇ ਦੀ ਬੋਲਤੀ ਬੰਦ ਹੋ ਗਈ ।

https://www.instagram.com/p/B-6I9DVBLrV/

ਅਮਿਤਾਬ ਬੱਚਨ ਦੀ ਇਸ ਪੋਸਟ ਤੇ ਅਕਸ਼ੇ ਸ਼ਰਮਾ ਨਾਂ ਦੇ ਬੰਦੇ ਨੇ ਕਮੈਂਟ ਕਰਦੇ ਹੋਏ ਲਿਖਿਆ ਸੀ ‘ਐਸ਼ਵਰਿਆ ਕਿੱਥੇ ਹੈ ਬੁੱਢੇ’ । ਇਹ ਕਮੈਂਟ ਕਰਕੇ ਉਸ ਨੇ ਹੱਸਣ ਵਾਲੇ ਇਮੋਜੀ ਵੀ ਚਿਪਕਾ ਦਿੱਤੇ । ਜਦੋਂ ਅਮਿਤਾਬ ਦੀ ਨਜ਼ਰ ਇਸ ਕਮੈਂਟ ਤੇ ਪਈ ਤਾਂ ਉਹਨਾਂ ਨੇ ਇਸ ਸਵਾਲ ਦਾ ਕਰਾਰਾ ਜਵਾਬ ਦੇ ਦਿੱਤਾ ਉਹਨਾਂ ਨੇ ਲਿਖਿਆ ‘ਉਹ ਉੱਥੇ ਹੈ, ਜਿੱਥੇ ਤੂੰ ਕਦੇ ਪਹੁੰਚ ਵੀ ਨਹੀਂ ਸਕਦਾ …ਬਾਪ ਰੇ ਬਾਪ !’

ਜਦੋਂ ਅਮਿਤਾਬ ਨੇ ਇਹ ਦੇਖਿਆ ਕਿ ਉਸ ਸ਼ਖਸ ਨੇ ਉਸ ਨੂੰ ਬੁੱਢਾ ਵੀ ਕਿਹਾ ਹੈ ਤਾਂ ਇਸ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਲਿਖਿਆ ‘ਬੁੱਢਾ ਹੋਵੇਗਾ ਤੇਰਾ ਬਾਪ’ । ਹਾਲਾਂ ਕਿ ਇਹ ਪੋਸਟ ਹੁਣ ਡਿਲੀਟ ਹੋ ਗਿਆ ਹੈ ਅਮਿਤਾਬ ਨੇ ਵੀ ਆਪਣੀ ਪੋਸਟ ਨੂੰ ਡਿਲੀਟ ਕਰ ਦਿੱਤਾ ਹੈ । ਕਈ ਵਾਰ ਲੋਕ ਫ਼ਿਲਮੀ ਸਿਤਾਰਿਆਂ ਨਾਲ ਗੱਲ ਬਾਤ ਕਰਨ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਬਹਿੰਦੇ ਹਨ । ਪਰ ਇਸ ਪੋਸਟ ਤੇ ਹੁਣ ਤੱਕ ਹਜ਼ਾਰਾਂ ਕਮੈਂਟ ਆ ਚੁੱਕੇ ਹਨ ।

https://www.instagram.com/p/B-pfwPXB6Yl/

Related Post