ਅਮਿਤਾਬ ਬੱਚਨ ਦਾ ਇਹ ਕਿੱਸਾ ਸੁਣਕੇ ਤੁਹਾਨੂੰ ਵੀ ਯਾਦ ਆ ਜਾਣਗੇ ਆਪਣੇ ਕਾਲਜ ਦੇ ਦਿਨ

By  Rupinder Kaler October 3rd 2019 05:48 PM

ਬਾਲੀਵੁੱਡ ਦੇ ਮਹਾ ਨਾਇਕ ਅਮਿਤਾਬ ਬੱਚਨ ਭਾਵਂੇ ੭੬ ਸਾਲਾਂ ਦੇ ਹੋ ਗਏ ਹੋਣ ਪਰ ਉਹਨਾਂ ਦਾ ਹੌਂਸਲਾ ਤੇ ਜਨੂੰਨ ਦੇਖਦੇ ਹੀ ਬਣਦਾ ਹੈ । ਉਹ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਕਰ ਰਹੇ ਹਨ । ਉਹਨਾਂ ਨੂੰ ਦੇਖ ਕੇ ਲੱਗਦਾ ਨਹੀਂ ਕਿ ਉਹ ਉਮਰ ਦੇ ਇਸ ਪੜਾਅ ਵਿੱਚ ਫ਼ਿਲਮਾਂ ਕਰਨ ਤੋਂ ਰੁਕਣਗੇ ।ਉਹਨਾਂ ਦਾ ਇਹੀ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਭਾਉਂਦਾ ਹੈ । ਇਸ ਸਭ ਦੇ ਚਲਦੇ ਹਾਲ ਹੀ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਕਿੱਸਾ ਸਾਂਝਾ ਕੀਤਾ ਹੈ ।

https://www.instagram.com/p/B11LMNOBKNn/

ਇਹ ਕਿੱਸਾ ਏਨਾ ਮਜ਼ੇਦਾਰ ਹੈ ਕਿ ਹਰ ਇੱਕ ਨੂੰ ਆਪਣੇ ਕਾਲਜ ਦੇ ਦਿਨਾਂ ਦੀ ਯਾਦ ਆ ਜਾਵੇਗੀ । ਦਰਅਸਲ ਬਿੱਗ ਬੀ ਨੇ ਦੱਸਿਆ ਕਿ ਉਹ ਆਪਣੇ ਕਾਲਜ ਦੇ ਦਿਨਾਂ ਵਿੱਚ ਬੱਸ ਅੱਡੇ ਤੇ ਖੜ ਕੇ ਕੁੜੀਆਂ ਦਾ ਇੰਤਜ਼ਾਰ ਕਰਦੇ ਸਨ । ਬਿੱਗ ਬੀ ਨੇ ਦੱਸਿਆ ਕਿ ‘ਇਹ ਉਹ ਸਮਾਂ ਸੀ ਜਦੋਂ ਉਹ ਦਿੱਲੀ ਵਿੱਚ ਰਹਿੰਦੇ ਸਨ । ਮੈਂ ਤੀਨ ਮੂਰਤੀ ਦੇ ਕੋਲ ਰਹਿੰਦਾ ਸੀ ।

https://www.instagram.com/p/B1VVZ1xh0BM/

ਉਥੋਂ ਕਾਲਜ ਜਾਣ ਲਈ ਇੱਕ ਬੱਸ ਲੈਂਦਾ ਸੀ, ਇਹ ਬੱਸ ਸੰਸਦ ਤੇ ਸੀਪੀ ਦੇ ਕੋਲੋਂ ਹੋ ਕੇ ਗੁਜ਼ਰਦੀ ਸੀ ਤੇ ਇਸ ਤੋਂ ਬਾਅਦ ਇਹ ਮੈਨੂੰ ਯੂਨੀਵਰਸਿਟੀ ਛੱਡਦੀ ਸੀ । ਇਸੇ ਰੂਟ ਤੇ ਕੁਝ ਕੁੜੀਆਂ ਵੀ ਬੱਸ ਫੜਦੀਆਂ ਸਨ । ਇਸ ਕਰਕੇ ਅਸੀਂ ਸਾਰੇ ਬੱਸ ਸਟਾਪ ਤੇ ਖੜ੍ਹ ਕੇ ਉਹਨਾਂ ਕੁੜੀਆਂ ਦੇ ਆਉਣ ਦਾ ਇੰਤਜ਼ਾਰ ਕਰਦੇ ਸੀ । ਇਸ ਤੋਂ ਬਾਅਦ ਮੇਰੀ ਪੜ੍ਹਾਈ ਪੂਰੀ ਹੋ ਗਈ ਤੇ ਮੈਂ ਨੌਕਰੀ ਕਰਨ ਲੱਗਾ ।

https://www.instagram.com/p/BwgTNzsBnbo/

ਕੁਝ ਸਾਲਾਂ ਬਾਦ ਉਸੇ ਰੂਟ ਸਫਰ ਕਰਦੇ ਹੋਏ ਉਹਨਾਂ ਕੁੜੀਆਂ ਵਿੱਚੋਂ ਇੱਕ ਕੁੜੀ ਨਾਲ ਮੁਲਾਕਾਤ ਹੋਈ, ਤੇ ਉਸ ਨੇ ਦੱਸਿਆ ਕਿ ਉਹ ਤੇ ਉਸ ਦੇ ਨਾਲ ਦੀਆਂ ਕੁੜੀਆਂ ਵੀ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰਦੀਆਂ ਸਨ ਤਾਂ ਜੋ ਉਹਨਾਂ ਦੀ ਇੱਕ ਝਲਕ ਪਾ ਸਕਣ’ । ਬਿਗ ਬੀ ਦਾ ਇਹ ਕਿੱਸਾ ਬਹੁਤ ਹੀ ਮਜ਼ੇਦਾਰ ਹੈ, ਇਹ ਕਿੱਸਾ ਤੁਹਾਨੂੰ ਜ਼ਰੂਰ ਤੁਹਾਡੇ ਕਾਲਜ ਦੇ ਦਿਨ ਯਾਦ ਕਰਵਾ ਦੇਵੇਗਾ ।

Related Post