ਅਦਾਕਾਰ ਅਮਜਦ ਖਾਨ ਉਰਫ ਗੱਬਰ ਦੀ ਅਣਸੁਣੀ ਪ੍ਰੇਮ ਕਹਾਣੀ ,ਆਖਿਰ ਕੌਣ ਸੀ ਉਹ ਅਦਾਕਾਰਾ 

By  Shaminder November 12th 2018 12:25 PM

ਅਦਾਕਾਰ ਅਮਜਦ ਖਾਨ ਯਾਨੀ ਕਿ ਗੱਬਰ ਦੇ ਜਨਮ ਦਿਹਾੜੇ ਦੇ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੀ ਇੱਕ ਪ੍ਰੇਮ ਕਹਾਣੀ ਬਾਰੇ । ਜਿਸ ਨੂੰ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਨੇ । ਅਮਜਦ ਖਾਨ ਨੇ ਆਪਣੇ ਫਿਲਮੀ ਕਰੀਅਰ 'ਚ ਦੋ ਸੋ ਦੇ ਕਰੀਬ ਫਿਲਮਾਂ 'ਚ ਕੰਮ ਕੀਤਾ । ਉਨ੍ਹਾਂ ਨੂੰ ਅੱਜ ਵੀ ਉਨ੍ਹਾਂ ਦੇ ਦਮਦਾਰ ਕਿਰਦਾਰਾਂ ਕਰਕੇ ਜਾਣਿਆ ਜਾਂਦਾ ਹੈ । ਦੱਸਿਆ ਜਾਂਦਾ ਹੈ ਕਿ ਅਮਜਦ ਖਾਨ ਇੱਕ ਸਿੱਧੇ ਸਾਦੇ ਇਨਸਾਨ ਸਨ । '

ਹੋਰ ਵੇਖੋ :

amjad khan sholey amjad khan sholey

ਸ਼ੋਲੇ',ਮੁੱਕਦਰ ਕਾ ਸਿਕੰਦਰ ,ਦਾਦਾ ਸਣੇ ਹੋਰ ਕਈ ਫਿਲਮਾਂ 'ਚ ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਦਾ ਸਬੂਤ ਦਿੱਤਾ । ਇਸ ਅਦਾਕਾਰੀ ਕਾਰਨ ਉਨ੍ਹਾਂ ਨੂੰ ਕਈ ਵਾਰ ਅਵਾਰਡਾਂ ਨਾਲ ਵੀ ਨਵਾਜ਼ਿਆ ਗਿਆ । ਬਹੁਤ ਹੀ ਘੱਟ ਲੋਕ ਇਹ ਜਾਣਦੇ ਨੇ ਕਿ ਅਮਜਦ ਖਾਨ ਕਲਪਨਾ ਅਈਅਰ ਨੂੰ ਪਿਆਰ ਕਰਦੇ ਸਨ ।ਜਿਸ ਨੇ ਕਈ ਫਿਲਮਾਂ 'ਚ ਕਈ ਹੀਰੋਇਨਾਂ 'ਤੇ ਬੇਪਨਾਹ ਜ਼ੁਲਮ ਕੀਤੇ । ਭਾਰੇ ਡੀਲ ਡੌਲ ਵਾਲੇ ਗੋਰੇ ਚਿੱਟੇ ਅਮਜਦ ਅਤੇ ਪਤਲੀ ਕਲਪਨਾ ਅਈਅਰ ਦੋਨਾਂ ਦਰਮਿਆਨ ਰੀਅਲ ਲਾਈਫ 'ਚ ਕਾਫੀ ਕੁਝ ਵੀ ਸਮਾਨਤਾ ਨਹੀਂ ਸੀ ।

ਪਰ ਰੀਲ ਲਾਈਫ 'ਚ ਦੋਵੇਂ ਨਾਇਕ ਅਤੇ ਨਾਇਕਾਵਾਂ 'ਤੇ ਅਕਸਰ ਕਹਿਰ ਢਾਉਂਦੇ ਨਜ਼ਰ ਆਉਂਦੇ ਸਨ । ਕਲਪਨਾ ਕਦੇ ਵੀ ਹੈਰੋਇਨ ਨਹੀਂ ਬਣੀ ।ਪਰ ਉਸ ਨੇ ਖਲਨਾਇਕਾ ਦਾ ਰੋਲ ਫਿਲਮੀ ਪਰਦੇ 'ਤੇ ਖੂਬ ਨਿਭਾਇਆ ।ਜਿਸ ਤਰ੍ਹਾਂ ਕਲਪਨਾ ਅਈਅਰ ਨੇ ਖਲਨਾਇਕਾ ਦਾ ਰੋਲ ਨਿਭਾਇਆ । ਉਸੇ ਤਰ੍ਹਾਂ ਅਮਜਦ ਖਾਨ ਨੇ ਵੀ ਖਲਨਾਇਕ ਦੀ ਭੂਮਿਕਾ 'ਚ ਹੀ ਨਜ਼ਰ ਆਏ ।

kalpna iyer

ਕਲਪਨਾ ਅਈਅਰ ਹਾਲਾਂਕਿ ਚਾਹੁੰਦੀ ਤਾਂ ਅਮਜਦ ਖਾਨ ਨਾਲ ਵਿਆਹ ਕਰਵਾ ਸਕਦੀ ਸੀ । ਪਰ ਉਨ੍ਹਾਂ ਨੇ ਅਮਜਦ ਖਾਨ ਦਾ ਪਰਿਵਾਰ ਨੂੰ ਉਜੜਣ ਨਹੀਂ ਦਿੱਤਾ । ਕਿਉਂਕਿ ਉਹ ਜਾਣਦੇ ਸਨ ਕਿ ਅਮਜਦ ਖਾਨ ਸ਼ਾਦੀਸ਼ੁਦਾ ਹਨ । ਪਰ ਉਨ੍ਹਾਂ ਨੇ ਆਖਰੀ ਦਮ ਤੱਕ ਅਮਜਦ ਖਾਨ ਨਾਲ ਆਪਣੀ ਦੋਸਤੀ ਨਿਭਾਈ ।

 

Related Post