ਗੱਬਰ ਦੇ ਪਿਆਰ ਵਿੱਚ ਪਾਗਲ ਸੀ ਇਹ ਅਦਾਕਾਰਾ, ਪਿਆਰ ਦੀ ਖਾਤਿਰ ਅੱਜ ਤੱਕ ਨਹੀਂ ਕਰਵਾਇਆ ਵਿਆਹ

By  Rupinder Kaler November 22nd 2019 01:47 PM

ਅਮਜਦ ਖ਼ਾਨ ਨੇ ਵੈਸੇ ਤਾਂ ਬਹੁਤ ਫ਼ਿਲਮਾਂ ਕੀਤੀਆਂ ਸਨ ਪਰ ਉਹਨਾਂ ਦੀ ਛੋਲੇ ਫ਼ਿਲਮ ਇੱਕ ਯਾਦਗਾਰ ਫ਼ਿਲਮ ਸੀ । ਇਸ ਫ਼ਿਲਮ ਵਿੱਚ ਉਹਨਾਂ ਦਾ ਗੱਬਰ ਦਾ ਕਿਰਦਾਰ ਅੱਜ ਵੀ ਲੋਕਾਂ ਦੇ ਦਿਲੋ ਦਿਮਾਗ ਵਿੱਚ ਵੱਸਿਆ ਹੋਇਆ ਹੈ । ਅਮਜਦ ਖ਼ਾਨ ਨੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਤਾਂ ਬਣਾਈ ਸੀ ਉੱਥੇ ਬਾਲੀਵੁੱਡ ਦੀ ਇੱਕ ਅਜਿਹੀ ਅਦਾਕਾਰਾ ਵੀ ਸੀ ਜਿਹੜੀ ਉਹਨਾਂ ਤੇ ਆਪਣੀ ਜਾਨ ਛਿੜਕਦੀ ਸੀ । ਇਸ ਅਦਾਕਾਰਾ ਦਾ ਨਾਂਅ ਕਲਪਣਾ ਅਈਅਰ ਹੈ।

ਕਲਪਨਾ ਦਾ ਜਦੋਂ ਵੀ ਨਾਂਅ ਆਉਂਦਾ ਹੈ ਉਦੋਂ ਬਾਲੀਵੁੱਡ ਫ਼ਿਲਮਾਂ ਦੇ ਕੁਝ ਆਈਟਮ ਨੰਬਰ ਯਾਦ ਆ ਜਾਂਦੇ ਹਨ ਕਿਉਂਕਿ ਕਲਪਨਾ ਨੇ 80 ਦੇ ਦਹਾਕੇ ਵਿੱਚ ਆਈਆਂ ਕਈ ਫ਼ਿਲਮਾਂ ਵਿੱਚ ਆਈਟਮ ਨੰਬਰ ਕੀਤੇ ਸਨ । 1995 ਵਿੱਚ ਕਲਪਣਾ ਫ਼ਿਲਮ ਰਾਜਾ ਹਿੰਦੋਸਤਾਨੀ ਦੇ ਗਾਣੇ ਪ੍ਰਦੇਸੀ ਪ੍ਰਦੇਸੀ ਵਿੱਚ ਦਿਖਾਈ ਦਿੱਤੀ ਸੀ । ਕਲਪਨਾ ਦਾ ਅਫੇਅਰ ਅਮਜਦ ਖ਼ਾਨ ਨਾਲ ਸੀ ।

ਇਹ ਰਿਸ਼ਤਾ ਅਮਜਦ ਖ਼ਾਨ ਦੀ ਮੌਤ ਤੱਕ ਬਰਕਰਾਰ ਰਿਹਾ । ਕਿਹਾ ਜਾਂਦਾ ਹੈ ਕਿ ਅਮਜਦ ਖ਼ਾਨ ਦੀ ਮੌਤ ਤੋਂ ਬਾਅਦ ਕਲਪਨਾ ਨੇ ਫੈਸਲਾ ਲਿਆ ਸੀ ਕਿ ਉਹ ਕਦੇ ਵੀ ਵਿਆਹ ਨਹੀਂ ਕਰੇਗੀ । ਇੱਕ ਇੰਟਰਵਿਊ ਵਿੱਚ ਕਲਪਨਾ ਤੋਂ ਉਹਨਾਂ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਸੀ ‘ਮੈਂ ਵਿਆਹ ਕਿਉਂ ਨਹੀਂ ਕੀਤਾ, ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਹਨ, ਜਿੰਨ੍ਹਾ ਦਾ ਜਵਾਬ ਮੈਂ ਨਹੀਂ ਦੇ ਸਕਦੀ ।

ਰਿਸ਼ਤਾ ਬਨਾਉਣਾ ਬਹੁਤ ਤਕਲੀਫ ਦਾਇਕ ਹੁੰਦਾ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਲਪਨਾ 1978 ਵਿੱਚ ਮਿਸ ਇੰਡੀਆ ਵਿੱਚ ਫਰਸਟ ਰਨਰਅੱਪ ਰਹੀ ਹੈ ਇਸ ਤੋਂ ਬਾਅਦ ਉਹਨਾਂ ਨੇ ਮਿਸ ਵਰਲਡ ਵਿੱਚ ਹਿੱਸਾ ਲਿਆ । 1999 ਵਿੱਚ ਰਾਜਸ਼੍ਰੀ ਪ੍ਰੋਡਕਸ਼ਨ ਦੀ ਫ਼ਿਲਮ ਹਮ ਸਾਥ ਸਾਥ ਹੈ ਵਿੱਚ ਕੰਮ ਕਰਨ ਤੋਂ ਬਾਅਦ ਕਲਪਨਾ ਦੁਬਈ ਸ਼ਿਫਟ ਹੋ ਗਈ ਸੀ । ਜਿੱਥੇ ਉਹ ਇੱਕ ਰੈਸਟੋਰੈਂਟ ਚਲਾ ਰਹੀ ਹੈ । ਕਲਪਨਾ 20 ਸਾਲਾਂ ਤੋਂ ਦੁਬਈ ਵਿੱਚ ਹੈ ਤੇ ਆਪਣੇ ਕੰਮ ਤੋਂ ਬਹੁਤ ਖੁਸ਼ ਹੈ ।

 

Related Post