ਅਮਜਦ ਖ਼ਾਨ ਤੋਂ ਪਹਿਲਾਂ ਸ਼ੋਲੇ ਫ਼ਿਲਮ 'ਚ ਗੱਬਰ ਦਾ ਕਿਰਦਾਰ ਇਹ ਵਿਲੇਨ ਕਰਨ ਜਾ ਰਿਹਾ ਸੀ  

By  Rupinder Kaler July 27th 2019 05:36 PM -- Updated: July 27th 2019 05:38 PM

ਅਮਜਦ ਖ਼ਾਨ ਬਾਲੀਵੁੱਡ ਵਿੱਚ ਸਭ ਤੋਂ ਖਤਰਨਾਕ ਵਿਲੇਨ ਦੇ ਰੂਪ ਵਿੱਚ ਜਾਣੇ ਜਾਂਦੇ ਹਨ, ਉਹਨਾਂ ਨੇ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਵਿਲੇਨ ਦਾ ਰੋਲ ਨਿਭਾਇਆ ਹੈ । ਪਰ ਉਹਨਾਂ ਨੂੰ ਸ਼ੋਲੇ ਫ਼ਿਲਮ ਦੇ ਗੱਬਰ ਨਾਲ ਜੋ ਪਹਿਚਾਣ ਮਿਲੀ ਉਹ ਪਹਿਚਾਣ ਉਹਨਾਂ ਨੂੰ ਕਿਸੇ ਹੋਰ ਰੋਲ ਨਾਲ ਨਹੀਂ ਮਿਲੀ । ਇਸ ਆਰਟੀਕਲ ਵਿੱਚ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

ਅਮਜਦ ਖ਼ਾਨ ਜਿਸ ਫ਼ਿਲਮ ਲਈ ਸਭ ਤੋਂ ਵੱਧ ਮਸ਼ਹੂਰ ਹੋਏ ਉਸ ਸੀ ਸ਼ੋਲੇ । ਇਸ ਫ਼ਿਲਮ ਵਿੱਚ ਗੱਬਰ ਦੇ ਕਿਰਦਾਰ ਨੇ ਉਹਨਾਂ ਨੂੰ ਪੂਰੀ ਦੁਨੀਆ ਵਿੱਚ ਪਹਿਚਾਣ ਦਿਵਾ ਦਿੱਤੀ ਸੀ । ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਗੱਬਰ ਦਾ ਰੋਲ ਸਭ ਤੋਂ ਪਹਿਲਾਂ ਡੈਨੀ ਨੂੰ ਮਿਲਿਆ ਸੀ । ਪਰ ਉਹ ਕਿਸੇ ਕਾਰਨ ਕਰਕੇ ਇਹ ਫ਼ਿਲਮ ਨਹੀਂ ਸਨ ਕਰ ਪਾਏ ।

ਹੋਰ ਤਾਂ ਹੋਰ ਅਮਿਤਾਬ ਬੱਚਨ ਵੀ ਗੱਬਰ ਦਾ ਕਿਰਦਾਰ ਕਰਨ ਦੇ ਇੱਛੁਕ ਸਨ । ਪਰ ਉਹਨਾਂ ਨੂੰ ਇਹ ਰੋਲ ਨਹੀਂ ਮਿਲਿਆ ਤੇ ਅਮਜਦ ਖ਼ਾਨ ਇਸ ਕਿਰਦਾਰ ਲਈ ਚੁਣੇ ਗਏ । ਅਮਜ਼ਦ ਖ਼ਾਨ ਦੇ ਪਰਿਵਾਰ ਦਾ ਸਬੰਧ ਫ਼ਿਲਮੀ ਦੁਨੀਆ ਨਾਲ ਸ਼ੁਰੂ ਤੋਂ ਹੀ ਸੀ । ਉਹਨਾਂ ਦੇ ਪਿਤਾ ਜੀ ਜਯੰਤ (ਜਕਾਰਿਆ ਖ਼ਾਨ) ਵੀ ਫ਼ਿਲਮਾਂ ਵਿੱਚ ਵਿਲੇਨ ਦਾ ਕਿਰਦਾਰ ਨਿਭਾ ਚੁੱਕੇ ਸਨ । ਪਰ ਅਮਜਦ ਖ਼ਾਨ ਦਾ ਬੇਟਾ ਸ਼ਾਦਾਬ ਖ਼ਾਨ ਫ਼ਿਲਮਾਂ ਵਿੱਚ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕਿਆ ਉਸ ਦੀਆਂ ਜ਼ਿਆਦਾ ਫ਼ਿਲਮਾਂ ਫਲਾਪ ਹੀ ਰਹੀਆਂ ਹਨ ।

ਅਮਜਦ ਖ਼ਾਨ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਸਮ ਖੂਨ ਕੀ, ਪਰਵਰਿਸ਼, ਇਨਕਾਰ, ਕਸਮਂੇ ਵਾਅਦੇ, ਕਾਲੀਆ, ਨਸੀਬ, ਯਾਰਾਨਾ, ਵਰਗੀਆਂ ਕਈ ਹਿੱਟ ਫ਼ਿਲਮਾਂ ਕੀਤੀਆ ਸਨ । ਅਮਜਦ ਖ਼ਾਨ ਦਾ ਜਨਮ 12 ਨਵੰਬਰ1940 ਨੂੰ ਪੇਸ਼ਾਵਰ ਪਾਕਿਸਤਾਨ ਵਿੱਚ ਹੋਇਆ ਸੀ ਜਦੋਂ ਕਿ ਮੌਤ27 ਜੁਲਾਈ 1992 ਨੂੰ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ।

Related Post