ਐਮੀ ਵਿਰਕ ਅਤੇ ਨਿਮਰਤ ਖਹਿਰਾ ਦੀ ਆਵਾਜ਼ ‘ਚ ‘ਸਾਡੇ ਕੋਠੇ ਉੱਤੇ’ ਗੀਤ ਇਸ ਦਿਨ ਹੋਵੇਗਾ ਰਿਲੀਜ਼

By  Shaminder April 28th 2022 11:02 AM -- Updated: April 28th 2022 11:12 AM

ਐਮੀ ਵਿਰਕ (Ammy Virk ) ਅਤੇ ਨਿਮਰਤ ਖਹਿਰਾ (Nimrat Khaira) ਦੀ ਆਵਾਜ਼ ‘ਚ ‘ਸਾਡੇ ਕੋਠੇ ਉੱਤੇ’ ਗੀਤ ਜਲਦ ਹੀ ਰਿਲੀਜ਼ ਹੋਵਗਾ । ਇਸ ਗੀਤ ਦੀ ਫਸਟ ਲੁੱਕ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ।ਇਹ ਗੀਤ 29 ਅਪ੍ਰੈਲ ਨੂੰ ਰਿਲੀਜ਼ ਹੋਵੇਗਾ । ਇਸ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਜਲਦ ਹੀ ਇਹ ਫ਼ਿਲਮ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ ।

nimrat khaira image From instagram

ਹੋਰ ਪੜ੍ਹੋ : ਨਿਮਰਤ ਖਹਿਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਦੱਸ ਦਈਏ ਕਿ ਇਸ ਫ਼ਿਲਮ ਦੀ ਕਹਾਣੀ ਦੋ ਭੈਣਾਂ ਦੇ ਆਲੇ ਦੁਆਲੇ ਘੁੰਮਦੀ ਹੈ ।ਜੋ ਕਿ ਇੱਕੋ ਸ਼ਖਸ ਯਾਨੀ ਕਿ ਐਮੀ ਵਿਰਕ ਦੇ ਨਾਲ ਵਿਆਹੀਆਂ ਜਾਂਦੀਆਂ ਹਨ । ਫਿਰ ਦੋਨਾਂ ਭੈਣਾਂ ਦਰਮਿਆਨ ਵਿਵਾਦ ਸ਼ੁਰੂ ਹੋ ਜਾਂਦਾ ਹੈ ।

nimrat khaira image From instagram

ਹੋਰ ਪੜ੍ਹੋ : ਇੱਕ ਦਿਨ ਲਈ ਟਰਿੱਪ ‘ਤੇ ਗਈ ਈਸ਼ਾ ਦਿਓਲ, ਵੀਡੀਓ ਕੀਤਾ ਸਾਂਝਾ

ਵਿਆਹ ਤੋਂ ਦੋਵਾਂ ਭੈਣਾਂ ਦੀ ਨੋਕ ਝੋਕ ‘ਤੇ ਹਲਕੀ ਫੁਲਕੀ ਕਾਮੇਡੀ ਦੇਖਣ ਨੂੰ ਮਿਲੇਗੀ ।ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਇਸ ਫ਼ਿਲਮ ‘ਚ ਪਹਿਲੀ ਵਾਰ ਇੱਕਠੀਆਂ ਨਜ਼ਰ ਆਉਣਗੀਆਂ । ਇਸ ਤੋਂ ਪਹਿਲਾਂ ਨਿਮਰਤ ਖਹਿਰਾ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।

Sargun mehta and nimrat khaira ,,, image From instagram

‘ਤੀਜਾ ਪੰਜਾਬ’ ਫ਼ਿਲਮ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ । ਇਸ ਤੋਂ ਇਲਾਵਾ ਸਰਗੁਨ ਮਹਿਤਾ ਨੇ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੀਆਂ ਫ਼ਿਲਮਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਹਲਕੀ ਫੁਲਕੀ ਕਾਮਿਕ ਕਿਰਦਾਰ ਹੋਣ ਜਾਂ ਫਿਰ ਰੋਮਾਂਟਿਕ ਹਰ ਕਿਰਦਾਰ ‘ਚ ਉਹ ਫਿੱਟ ਬੈਠਦੀ ਹੈ ।

 

View this post on Instagram

 

A post shared by NIMMO (@nimratkhairaofficial)

Related Post