ਐਮੀ ਵਿਰਕ 24 ਮਈ ਨੂੰ ਲੈ ਕੇ ਆ ਰਹੇ 'ਮੁਕਲਾਵਾ'

By  Shaminder April 4th 2019 04:33 PM

ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ ਮੁਕਲਾਵਾ ਵਿਸ਼ਵ ਪੱਧਰ 'ਤੇ ਚੌਵੀ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਸੋਨਮ ਬਾਜਵਾ ਨੇ ਇਸ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਕਿ  ਆਪਣੇ ਕੈਲੇਂਡਰ 'ਚ ਨੋਟ ਕਰ ਲਉ। ਦੱਸ ਦਈਏ ਕਿ ਇਹ ਇੱਕ ਰੋਮਾਂਟਿਕ ਕਮੇਡੀ ਫ਼ਿਲਮ ਹੈ। ਜਿਸ ਨੂੰ ਗੁਨਬੀਰ ਸਿੰਘ ਸਿੱਧੂ ਪ੍ਰੋਡਿਊਸ ਕਰ ਰਹੇ ਨੇ ।ਇਸ ਫ਼ਿਲਮ 'ਚ ਵਿਆਹ ਦੀਆਂ ਰਸਮਾਂ ਨੂੰ ਦਰਸਾਇਆ ਗਿਆ ਹੈ ।

ਹੋਰ ਵੇਖੋ:ਆਪਣੇ ਆਪ ਨੂੰ ਫਿਟ ਰੱਖਣ ਲਈ ਐਮੀ ਵਿਰਕ ਕੁਝ ਖ਼ਾਸ ਕਿਸਮ ਦੀਆਂ ਕਰਦੇ ਨੇ ਐਕਸਰਸਾਈਜ਼,ਵੇਖੋ ਵੀਡੀਓ

https://www.instagram.com/p/Bv1HlZ9hLzR/

ਮੁਕਲਾਵਾ ਵਿਆਹ ਦੀ ਇੱਕ ਰਸਮ ਹੈ । ਜਿਸ 'ਚ ਇੱਕ ਵਿਆਹੁਤਾ ਨੂੰ ਉਸ ਦੇ  ਪੇਕੇ ਘਰੋਂ ਲੈਣ ਲਈ ਉਸ ਦਾ ਪਤੀ ਪਹੁੰਚਦਾ ਹੈ । ਇਸ ਫ਼ਿਲਮ 'ਚ ਐਮੀ ਵਿਰਕ,ਸੋਨਮ ਬਾਜਵਾ,ਗੁਰਪ੍ਰੀਤ ਘੁੱਗੀ ਕਰਮਜੀਤ ਅਨਮੋਲ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਇਹ ਫ਼ਿਲਮ ੨੪ ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ,ਇਸ ਫ਼ਿਲਮ ਦੀ ਸ਼ੂਟਿੰਗ ਸਤੰਬਰ ਦੋ ਹਜ਼ਾਰ ਅਠਾਰਾਂ 'ਚ ਸ਼ੁਰੂ ਹੋਈ ਸੀ ।

संबंधित इमेज

Related Post