ਐਮੀ ਵਿਰਕ ਤੇ ਸੋਨਮ ਬਾਜਵਾ ਦੀ ਨਵੀਂ ਫ਼ਿਲਮ ‘ਪੁਆੜਾ’ ਇਸ ਦਿਨ ਹੋਵੇਗੀ ਰਿਲੀਜ਼

By  Rupinder Kaler January 18th 2021 05:45 PM -- Updated: January 18th 2021 05:51 PM

ਐਮੀ ਵਿਰਕ ਤੇ ਸੋਨਮ ਬਾਜਵਾ ਦੇ ਪ੍ਰਸ਼ੰਸਕਾਂ ਦੇ ਲਈ ਖੁਸ਼ੀ ਦੀ ਖ਼ਬਰ ਹੈ ਕਿਉਂਕਿ ਇੱਕ ਵਾਰ ਫਿਰ ਇਹ ਜੋੜੀ ਵੱਡੇ ਪਰਦੇ ਤੇ ਆਪਣਾ ਕਮਾਲ ਦਿਖਾਏਗੀ । ਇਸ ਜੋੜੀ ਦੀ ਨਵੀਂ ਫ਼ਿਲਮ ‘ਪੁਆੜਾ’ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਜਾਣਕਾਰੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੇ ਫ਼ਿਲਮ ਦਾ ਪੋਸਟਰ ਜਾਰੀ ਕਰਕੇ ਦਿੱਤੀ ਹੈ ।

ਹੋਰ ਪੜ੍ਹੋ :

‘ਮਿਸ ਪੀਟੀਸੀ ਪੰਜਾਬੀ’ ਦੇ ਸੁਫਨੇ ਨੂੰ ਪੂਰਾ ਕਰਨ ਲਈ ਭੇਜੋ ਆਪਣੀ ਆਨਲਾਈਨ ਐਂਟਰੀ,19 ਜਨਵਰੀ ਹੈ ਅਖੀਰਲੀ ਡੇਟ

ਖੇਤੀ ਬਿੱਲਾਂ ਖਿਲਾਫ ਮੋਹਾਲੀ ਦੀਆਂ ਰਹਿਣ ਵਾਲੀਆਂ ਇਹਨਾਂ ਭੈਣਾਂ ਨੇ ਆਪਣੇ ਤਰੀਕੇ ਨਾਲ ਆਵਾਜ਼ ਕੀਤੀ ਬੁਲੰਦ, ਹਰ ਪਾਸੇ ਵੀਡੀਓ ਹੋ ਰਹੀ ਹੈ ਵਾਇਰਲ

sonam

ਫ਼ਿਲਮ ‘ਪੁਆੜਾ’ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਏਗੀ । ਇੱਕ ਵਾਰ ਫੇਰ ਐਮੀ ਵਿਰਕ ਤੇ ਸੋਨਮ ਦਰਸ਼ਕਾਂ ਦਾ ਮੋਰੰਜਨ ਕਰਨਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਐਮੀ ਤੇ ਸੋਨਮ ਦੀ ਜੋੜੀ ਨੂੰ ਫਿਲਮ ਨਿੱਕਾ ਜੈਲਦਾਰ, ਨਿੱਕਾ ਜੈਲਦਾਰ-2 ਤੇ ਮੁਕਲਾਵਾ 'ਚ ਇਕੱਠੇ ਕੰਮ ਕਰ ਚੁੱਕੀ ਹੈ ।

sonam

 

ਇੱਕ ਵਾਰ ਫਿਰ ਇਹ ਜੋੜੀ ਵੱਡੇ ਪਰਦੇ ਤੇ ਆਪਣਾ ਕਮਾਲ ਦਿਖਾਏਗੀ । ਇਸ ਫ਼ਿਲਮ ਨੂੰ ਇੰਦਰ ਚਾਹਲ ਨੇ ਡਾਇਰੈਕਟ ਕੀਤਾ ਹੈ । ਪੰਜਾਬੀ ਫ਼ਿਲਮਾਂ ਦੇਖਣ ਵਾਲੇ ਲੋਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।

Related Post