ਅੱਜ ਹੈ ਗਾਇਕ ਤੇ ਅਦਾਕਾਰ ਐਮੀ ਵਿਰਕ ਦਾ ਜਨਮ ਦਿਨ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਫ਼ਿਲਮੀ ਕਰੀਅਰ 

By  Rupinder Kaler May 11th 2019 10:12 AM

ਗਾਇਕ ਅਤੇ ਪਾਲੀਵੁੱਡ ਦੇ ਨਿੱਕੇ ਜ਼ੈਲਦਾਰ ਐਮੀ ਵਿਰਕ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 11 ਮਈ ਨੂੰ 1992 'ਚ ਹੋਇਆ ਸੀ। ਐਮੀ ਵਿਰਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਨਾਲ ਕੀਤੀ ਸੀ ਪਰ ਹੁਣ ਉਹ ਇੱਕ ਵੱਡਾ ਅਦਾਕਾਰ ਬਣ ਗਿਆ ਹੈ । ਐਮੀ ਵਿਰਕ ਪਾਲੀਵੁੱਡ ਵਿੱਚ ਕਾਮਯਾਬੀ ਦੇ ਝੰਡੇ ਗੱਡਣ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਵੀ ਆਉਣ ਵਾਲੇ ਹਨ ।

https://www.youtube.com/watch?v=dkcX26PNG78

ਉਹਨਾਂ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬ ਦੇ ਮਸ਼ਹੂਰ ਅਭਿਨੇਤਾ ਅਮਰਿੰਦਰ ਗਿੱਲ ਦੀ ਫਿਲਮ 'ਅੰਗਰੇਜ' 'ਚ ਕੰਮ ਕਰ ਕੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸ ਫਿਲਮ 'ਚ ਅਦਾਕਾਰੀ ਕਰਕੇ ਕਾਫੀ ਪ੍ਰਸ਼ੰਸਾਂ ਖੱਟੀ।

https://www.youtube.com/watch?v=kpAwkMeXwTs

ਇਸ ਤੋਂ ਬਾਅਦ ਐਮੀ ਵਿਰਕ ਦੀਆਂ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫਿਲਮਾਂ ਰਿਲੀਜ਼ ਹੁੰਦੀਆਂ ਗਈਆਂ । ਐਮੀ ਵਿਰਕ ਨੇ ਕਈ ਪੰਜਾਬੀ ਭੰਗੜੇ ਵਾਲੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਉਨ੍ਹਾਂ ਗਾਇਕੀ ਦੇ ਨਾਲ-ਨਾਲ ਪੰਜਾਬੀ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਅਤੇ ਸਫਲਤਾ ਹਾਸਲ ਕੀਤੀ।

https://www.youtube.com/watch?v=pU-SmPRiX5g

ਪੰਜਾਬੀ ਫਿਲਮਾਂ ਨਾਲ ਉਨ੍ਹਾਂ ਨੇ ਬੁਲੰਦੀਆਂ ਨੂੰ ਛੂਹਿਆ ਉਨ੍ਹਾਂ ਨੇ 'ਅੰਗਰੇਜ਼', 'ਅਰਦਾਸ', 'ਬੰਬੂਕਾਟ' ਫਿਲਮਾਂ 'ਚ ਬਿਹਤਰੀਨ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ। ਇਸ ਦੇ ਨਾਲ ਹੀ 'ਨਿੱਕਾ ਜ਼ੈਲਦਰਾ' ਵੀ ਲੋਕਾਂ ਨੂੰ ਖੂਬ ਪਸੰਦ ਆਈ ।ਹੁਣ ਐਮੀ ਵਿਰਕ ਰਣਵੀਰ ਸਿੰਘ ਦੀ ਫ਼ਿਲਮ 83  ਵਿੱਚ ਨਜ਼ਰ ਆਉਣਗੇ ।

Related Post