ਜਦੋਂ ਐਮੀ ਵਿਰਕ ਨੇ ਇੰਸਟਾਗ੍ਰਾਮ ਦੀ ਤਸਵੀਰ ਹੇਠ ਹੀ ਸਰਗੁਣ ਨੂੰ ਪੁੱਛਿਆ 'ਕਿੱਥੇ ਆਂ' ਤਾਂ ਦੇਖੋ ਸਰਗੁਣ ਮਹਿਤਾ ਨੇ ਕੀ ਕਿਹਾ

By  Aaseen Khan July 19th 2019 11:35 AM -- Updated: July 19th 2019 11:42 AM

ਸ਼ੋਸ਼ਲ ਮੀਡੀਆ ਜਿਹੜਾ ਆਮ ਵਿਅਕਤੀ ਤੋਂ ਲੈ ਕੇ ਸਿਤਾਰਿਆਂ ਤੱਕ ਹਰ ਕੋਈ ਅੱਜ ਦੇ ਸਮੇਂ 'ਚ ਵਰਤਦਾ ਹੈ। ਫ਼ਿਲਮੀ ਸਿਤਾਰੇ ਸ਼ੋਸ਼ਲ ਮੀਡੀਆ 'ਤੇ ਫੈਨਸ ਨਾਲ ਹੀ ਨਹੀਂ ਜੁੜੇ ਰਹਿੰਦੇ ਸਗੋਂ ਇੰਡਸਟਰੀ 'ਚ ਆਪਣੇ ਦੋਸਤਾਂ ਨਾਲ ਵੀ ਲਗਾਤਾਰ ਟੱਚ 'ਚ ਰਹਿੰਦੇ ਹਨ। ਅਜਿਹੀ ਹਾਲ ਹੀ 'ਚ ਗੱਲ ਬਾਤ ਸਾਹਮਣੇ ਆਈ ਹੈ ਸਰਗੁਣ ਮਹਿਤਾ ਅਤੇ ਐਮੀ ਵਿਰਕ ਹੋਰਾਂ ਦੀ ਜਿਹੜੇ ਇਕੱਠੇ ਕਿਸਮਤ ਵਰਗੀ ਫ਼ਿਲਮ ਦੇ ਚੁੱਕੇ ਹਨ। ਐਮੀ ਵਿਰਕ ਜਿਹੜੇ ਇੰਗਲੈਂਡ 'ਚ ਬਾਲੀਵੁੱਡ ਫ਼ਿਲਮ '83' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ ਉਹਨਾਂ ਸਰਗੁਣ ਮਹਿਤਾ ਵੱਲੋਂ ਇੰਸਟਾਗ੍ਰਾਮ 'ਤੇ ਪਾਈ ਤਸਵੀਰ ਦੇ ਹੇਠ ਹੀ ਕਮੈਂਟ ਕਰਕੇ ਪੁੱਛ ਲਿਆ ਕਿ ਉਹ ਕਿੱਥੇ ਹਨ।

 

View this post on Instagram

 

Lagta hai ki train chootne wali hai, Har baar aisa lagta ji ki yeh kaam nahi hua toh yeh train choot jayegi. Par kuch kahaniyan station pe, late pakdi huyi trains pe , haare huye ghar jaake rotey huye likhi jaati hai. Meri koi train nahi choot rahi , jo pakdni hai woh mere chahne par bhi nahi chootengi. #neon #neonlove #london #londondiaries #marleyborne #traveldiary #solotravel

A post shared by Sargun Mehta (@sargunmehta) on Jul 17, 2019 at 5:20am PDT

ਅੱਗੋਂ ਸਰਗੁਣ ਮਹਿਤਾ ਵੀ ਜਵਾਬ ਦੇਣੋ ਪਿੱਛੇ ਨਹੀਂ ਰਹੀ। ਉਹਨਾਂ ਐਮੀ ਵਿਰਕ ਦੇ ਉਸ ਕਮੈਂਟ ਦੇ ਰਿਪਲਾਈ 'ਚ ਲਿਖਿਆ ਕੀ 'ਐਮੀ ਵਿਰਕ ਵਾਹ ਇੰਸਟਾ ਪੇ ਹੀ ਪੂਛ ਰਹਾ ਹੈ ਵਟ੍ਸ ਐਪ ਮਰ ਗਿਆ ਤੇਰਾ"।ਐਮੀ ਵਿਰਕ ਦਾ ਅੱਗੋਂ ਤਾਂ ਕੋਈ ਰਿਪਲਾਈ ਨਹੀਂ ਆਇਆ ਪਰ ਉਹਨਾਂ ਦੀ ਇਹ ਗੱਲ ਬਾਤ ਦਾ ਦੋਨਾਂ ਦੇ ਫੈਨਸ ਵੀ ਅਨੰਦ ਮਾਣ ਰਹੇ ਸਨ।

ਹੋਰ ਵੇਖੋ  : ਟੀਵੀ ਦੀ ਦੁਨੀਆਂ ਦੇ ਮੰਨੇ ਪ੍ਰਮੰਨੇ 14 ਸਾਲਾ ਕਲਾਕਾਰ ਦੀ ਸੜਕ ਹਾਦਸੇ 'ਚ ਮੌਤ

ਐਮੀ ਵਿਰਕ ਤੋਂ ਇਲਾਵਾ ਸਰਗੁਣ ਮਹਿਤਾ ਦੀ ਇਸ ਤਸਵੀਰ 'ਤੇ ਅਦਾਕਾਰ ਈਸ਼ਾ ਰਿਖੀ, ਆਸ਼ਾ ਨੇਗੀ ਤੇ ਸਰਗੁਣ ਦੇ ਪਤੀ ਰਵੀ ਦੂਬੇ ਨੇ ਵੀ ਕਮੈਂਟ ਕਰਕੇ ਉਹਨਾਂ ਦੀ ਤਾਰੀਫ ਕੀਤੀ ਹੈ।

Related Post