ਗੁਜਰਾਤ ਦੀਆਂ 300 ਬਹਾਦਰ ਔਰਤਾਂ ਦੀ ਕਹਾਣੀ ਨੂੰ ਬਿਆਨ ਕਰੇਗੀ ਐਮੀ ਵਿਰਕ ਦੀ ਬਾਲੀਵੁੱਡ ਫ਼ਿਲਮ ...!

By  Rupinder Kaler September 3rd 2019 01:54 PM -- Updated: September 3rd 2019 01:57 PM

ਐਮੀ ਵਿਰਕ ਦੀ ਨਵੀਂ ਫ਼ਿਲਮ ‘ਨਿੱਕਾ ਜ਼ੈਲਦਾਰ-3’ ਦਾ ਟਰੇਲਰ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਹੈ । ਜਿਸ ਤਰ੍ਹਾਂ ਇਸ ਟਰੇਲਰ ਨੂੰ ਲੋਕ ਪਸੰਦ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਐਮੀ ਇੱਕ ਹੋਰ ਹਿੱਟ ਪੰਜਾਬੀ ਫ਼ਿਲਮ ਦੇਣ ਜਾ ਰਹੇ ਹਨ । ਐਮੀ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੈ ਇਸੇ ਲਈ ਉਹਨਾਂ ਨੂੰ ਕਬੀਰ ਖ਼ਾਨ ਦੀ ਫ਼ਿਲਮ 83 ਤੋਂ ਬਾਅਦ ਇੱਕ ਹੋਰ ਬਾਲੀਵੁੱਡ ਫ਼ਿਲਮ ਮਿਲ ਗਈ ਹੈ । ਐਮੀ ਵਿਰਕ 83 ਤੋਂ ਬਾਅਦ ਅਜੇ ਦੇਵਗਨ ਦੀ ਫ਼ਿਲਮ ‘ਭੁਜ ਦ ਪਰਾਈਡ ਆਫ਼ ਇੰਡੀਆ’ ਵਿੱਚ ਨਜ਼ਰ ਆਉਣਗੇ ।

https://www.instagram.com/p/B16HaqpDkWh/

ਇਸ ਫ਼ਿਲਮ ਵਿੱਚ ਐਮੀ ਅਹਿਮ ਰੋਲ ਵਿੱਚ ਨਜ਼ਰ ਆਉਣਗੇ । ਐਮੀ ਦੇ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਐਮੀ ਉਸ ਪਾਈਲੇਟ ਦਾ ਕਿਰਦਾਰ ਨਿਭਾਉਣਗੇ ਜਿਸ ਨੇ 1971 ਦੀ ਭਾਰਤ ਪਾਕਿਸਤਾਨ ਜੰਗ ’ਚ ਅਹਿਮ ਭੂਮਿਕਾ ਨਿਭਾਈ ਸੀ । ਕੁਝ ਦਿਨ ਪਹਿਲਾਂ ਹੀ ਐਮੀ ਵਿਰਕ ਨੇ ਇਸ ਸਬੰਧ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦੀ ਜਾਣਕਾਰੀ ਦਿੱਤੀ ਸੀ ।

1971 ਦੀ ਜੰਗ ਤੇ ਬਣ ਰਹੀ ਇਸ ਫ਼ਿਲਮ ਦੀ ਕਹਾਣੀ ਅਭਿਸ਼ੇਕ ਦੁਦਈਆ ਨੇ ਲਿਖੀ ਹੈ ਤੇ ਉਹ ਹੀ ਇਸ ਨੂੰ ਡਾਇਰੈਕਟ ਕਰ ਰਹੇ ਹਨ । ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਗੁਜਰਾਤ ਦੀਆਂ ਉਹਨਾਂ 300 ਬਹਾਦਰ ਔਰਤਾਂ ਦੀ ਕਹਾਣੀ ਨੂੰ ਬਿਆਨ ਕਰੇਗੀ ਜਿਨ੍ਹਾਂ ਨੇ 1971 ਦੀ ਜੰਗ ਵਿੱਚ ਭਾਰਤ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ।

https://www.instagram.com/p/B1rQR3QDovS/

ਇਹ ਔਰਤਾਂ ਜੰਗ ਦੌਰਾਨ ਤਬਾਹ ਹੋਏ ਏਅਰ ਫੋਰਸ ਦੇ ਰਨਵੇਅ ਦੀ ਮੁਰੰਮਤ ਕਰਨ ਲਈ ਇੱਕਠੀਆਂ ਹੋਈਆਂ ਸਨ । ਇਹ ਫ਼ਿਲਮ ਮਲਟੀ ਸਟਾਰ ਫ਼ਿਲਮ ਹੈ । ਇਸ ਵਿੱਚ ਅਜੇ ਦੇਵਗਨ ਤੇ ਐਮੀ ਵਿਰਕ ਅਹਿਮ ਭੂਮਿਕਾ ਵਿੱਚ ਹਨ । ਇਸ ਤੋਂ ਇਲਾਵਾ ਸੰਜੇ ਦੱਤ ਵੀ ਫ਼ਿਲਮ ਵਿੱਚ ਨਜ਼ਰ ਆਉਣਗੇ ।

Related Post