ਐਮੀ ਵਿਰਕ ਦਾ ਨਵਾਂ ਗਾਣਾ 'ਹੰਜੂ' ਹੋਇਆ ਰਿਲੀਜ਼

By  PTC Buzz October 9th 2017 09:41 AM

Ammy Virk ਦੇ ਚਾਹੁਣ ਵਾਲਿਆਂ ਦਾ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ ਹੈ | ਐਮੀ ਵਿਰਕ ਦੇ ਨਵੇਂ ਗੀਤ ਜਿਸਦਾ ਹਰ ਇਕ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਰਿਲੀਜ਼ ਹੋ ਚੁੱਕਿਆ ਹੈ |

Hanju

ਜੀ ਹੈ ਅਸੀਂ ਗੱਲ ਕਰ ਰਹੇ ਹੈ ਐਮੀ ਵਿਰਕ ਦੇ ਨਵੇਂ ਟਰੈਕ 'Hanju' ਦੀ | ਦੋ ਦਿਨ ਪਹਿਲਾਂ ਜਾਰੀ ਹੋਏ ਇਸ ਗੀਤ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ | ਜਿਵੇਂ ਕਿ ਨਾਮ ਤੋਂ ਪਤਾ ਲੱਗ ਰਿਹਾ ਹੈ 'ਹੰਜੂ' ਇੱਕ ਸੈਡ ਸਾਂਗ ਹੈ ਜਿਸਨੂੰ ਲਿਖਿਆ ਨੇ Amrit Maan ਨੇ 'ਤੇ ਮਿਊਜ਼ਿਕ ਹੈ Gupez Mehra ਦਾ | ਗਾਣੇ ਦਾ ਵੀਡੀਓ ਬਹੁਤ ਹੀ ਸਾਦਾ ਪਰ ਅਲੱਗ ਜੇ ਜਿਸ ਵਿੱਚ ਸਿਰਫ ਐਮੀ ਵਿਰਕ ਦੇ ਹਾਵ-ਭਾਵ ਨੂੰ ਦਰਸ਼ਾਇਆ ਗਿਆ ਹੈ |

Related Post