ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨੀਆ ਦੀ ਫ਼ਿਲਮ ‘ਕਿਸਮਤ-2’ ਦੀ ਰਿਲੀਜਿੰਗ ਡੇਟ ਦਾ ਹੋਇਆ ਐਲਾਨ
Rupinder Kaler
March 17th 2021 11:52 AM
ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨੀਆ ਦੀ ਫ਼ਿਲਮ ਕਿਸਮਤ ਸਾਲ 2018 ਦੀ ਸਭ ਤੋਂ ਹਿੱਟ ਪੰਜਾਬੀ ਫ਼ਿਲਮ ਸਾਬਿਤ ਹੋਈ ਸੀ । ਹੁਣ ਇਸ ਤੋਂ ਇੱਕ ਕਦਮ ਅੱਗੇ ਵੱਧਦੇ ਹੋਏ ਐਮੀ ਵਿਰਕ, ਤਾਨੀਆ ਤੇ ਸਰਗੁਣ ਮਹਿਤਾ ‘ਕਿਸਮਤ-2’ ਲੈ ਕੇ ਆ ਰਹੇ ਹਨ । ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ ।
image from ammy virk's instagram
ਹੋਰ ਪੜ੍ਹੋ :
ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ ਰਣਜੀਤ ਸਿੰਘ ਨੂੰ ਮਿਲੀ ਜ਼ਮਾਨਤ, ਖਾਲਸਾ ਏਡ ਨੇ ਪੋਸਟ ਸਾਂਝੀ ਕੀਤੀ
image from ammy virk's instagram
ਐਮੀ ਵਿਰਕ, ਸਰਗੁਣ ਮਹਿਤਾ ਤੇ ਤਾਨੀਆ ਦੀ ਇਹ ਤਿੱਕੜੀ ਵੱਡੇ ਪਰਦੇ ਤੇ 24 ਸਤੰਬਰ 2021 ਨੂੰ ਦਿਖਾਈ ਦੇਵੇਗੀ । ਇਸ ਫ਼ਿਲਮ ਦਾ ਪਹਿਲਾ ਪੋਸਟਰ ਫ਼ਿਲਮ ਦੀ ਸਟਾਰ ਕਾਸਟ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕੀਤਾ ਹੈ ।
image from ammy virk's instagram
ਇਸ ਦੇ ਨਾਲ ਹੀ ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਦੀਆਂ ਧੜਕਣਾਂ ਵੀ ਵੱਧ ਗਈਆਂ ਹਨ ਕਿਉਂਕਿ ਉਹ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ।