ਆਪਣੇ ਆਪ ਨੂੰ ਫਿਟ ਰੱਖਣ ਲਈ ਐਮੀ ਵਿਰਕ ਕੁਝ ਖ਼ਾਸ ਕਿਸਮ ਦੀਆਂ ਕਰਦੇ ਨੇ ਐਕਸਰਸਾਈਜ਼,ਵੇਖੋ ਵੀਡੀਓ

By  Shaminder April 3rd 2019 10:31 AM -- Updated: April 3rd 2019 10:34 AM

ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਐਮੀ ਵਿਰਕ ਆਪਣੀ ਜਿੱਥੇ ਗਾਇਕੀ ਦੇ ਖੇਤਰ 'ਚ ਨਾਮ ਕਮਾ ਰਹੇ ਹਨ,ਉੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਉਨ੍ਹਾਂ ਨੇ ਕਈ ਮੱਲ੍ਹਾਂ ਮਾਰੀਆਂ ਹਨ । ਪਰ ਫ਼ਿਲਮਾਂ 'ਚ ਆਪਣੀ ਦਿੱਖ ਨੂੰ ਵਧੀਆ ਬਨਾਉਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ । ਐਮੀ ਵਿਰਕ ਆਪਣੀ ਸਿਹਤ ਨੂੰ ਲੈ ਕੇ ਬੇਹੱਦ ਸੰਜੀਦਾ ਹਨ ।

ਹੋਰ ਵੇਖੋ:ਦਹਿਸ਼ਤਗਰਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਗਾਇਕ ਐਮੀ ਵਿਰਕ, ਕੀਤਾ ਵੱਡਾ ਐਲਾਨ

https://www.instagram.com/p/Bvtx0yvjOpX/

ਉਹ ਆਪਣੇ ਆਪ ਨੂੰ ਫਿਟ ਰੱਖਣ ਲਈ ਘੰਟਿਆਂ ਬੱਧੀ ਜਿੰਮ 'ਚ ਪਸੀਨਾ ਵਹਾਉਂਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਐਮੀ ਵਿਰਕ ਜਿੰਮ 'ਚ ਤਰ੍ਹਾਂ ਤਰ੍ਹਾਂ ਦੀਆਂ ਐਕਸਰਸਾਈਜ਼ ਕਰਦੇ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਉਹ ਐਕਸਰਸਾਈਜ਼ ਨੂੰ ਇਨਜੁਆਏ ਕਰਦੇ ਨੇ ।

Related Post