ਇਸ ਤਰ੍ਹਾਂ ਗੁਰੂ ਦੇ ਸਿੱਖ ਕਰ ਰਹੇ ਸੇਵਾ, ਐਮੀ ਵਿਰਕ ਨੇ ਸਾਂਝਾ ਕੀਤਾ ਵੀਡੀਓ

By  Shaminder May 22nd 2020 12:07 PM

ਲਾਕ ਡਾਊਨ ਦੌਰਾਨ ਲੋਕ ਇੱਕ ਦੂਜੇ ਦੀ ਖੁੱਲ ਕੇ ਮਦਦ ਕਰ ਰਹੇ ਨੇ ।ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਲੋਕ ਲਗਾਤਾਰ ਅੱਗੇ ਆ ਰਹੇ ਨੇ ।ਜਿੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜੱਥੇਬੰਦੀਆਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ । ਉੱਥੇ ਹੀ ਗੁਰੂ ਘਰ ਦੇ ਸੇਵਕ ਗੱਡੀਆਂ ‘ਚ ਸਵਾਰ ਲੋਕਾਂ ਦੀ ਵੀ ਮਦਦ ਕਰ ਰਹੇ ਨੇ ।

https://www.instagram.com/p/CAc_2HljUM-/

ਐਮੀ ਵਿਰਕ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਦੇ ਸਿੱਖ ਲੋਕਾਂ ਲਈ ਲੰਗਰ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ । ਗੱਡੀ ‘ਚ ਸਵਾਰ ਇਨ੍ਹਾਂ ਲੋਕਾਂ ਦੀ ਗੱਡੀ ਜਦੋਂ ਚੱਲ ਪੈਂਦੀ ਹੈ ਤਾਂ ਗੁਰੂ ਦੇ ਇਹ ਸਿੱਖ ਭੱਜ-ਭੱਜ ਕੇ ਗੱਡੀ ‘ਚ ਸਵਾਰ ਲੋਕਾਂ ਨੂੰ ਖਾਣ ਦਾ ਸਮਾਨ ਮੁਹੱਈਆ ਕਰਵਾ ਰਹੇ ਨੇ ।

https://www.instagram.com/p/CAXtplVj7-Z/

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਐਮੀ ਵਿਰਕ ਨੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦੀ ਤਾਰੀਫ ਕੀਤੀ ਹੈ ।ਐਮੀ ਵਿਰਕ ਅਕਸਰ ਇਸ ਤਰ੍ਹਾਂ ਦੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਇਸ ਦੇ ਨਾਲ ਹੀ ਪਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ ।‘ਲੌਂਗ ਲਾਚੀ’,’ਮੁਕਲਾਵਾ’, ਨਿੱਕਾ ਜ਼ੈਲਦਾਰ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਹਨ ।

Related Post