ਕਰਣ ਜੌਹਰ ਦੀ ਫ਼ਿਲਮ 'ਚ ਸੁਣਨ ਨੂੰ ਮਿਲੇਗਾ ਐਮੀ ਵਿਰਕ ਦਾ ਗੀਤ 'ਕਿਸਮਤ

By  Aaseen Khan June 8th 2019 10:39 AM

ਕਰਣ ਜੌਹਰ ਦੀ ਫ਼ਿਲਮ 'ਚ ਸੁਣਨ ਨੂੰ ਮਿਲੇਗਾ ਐਮੀ ਵਿਰਕ ਦਾ ਗੀਤ 'ਕਿਸਮਤ' : ਪੰਜਾਬੀ ਸੰਗੀਤ ਦਾ ਅੱਜ ਦੇ ਸਮੇਂ 'ਚ ਬਾਲੀਵੁੱਡ ਤੋਂ ਲੈ ਕੇ ਪੂਰੀ ਦੁਨੀਆਂ 'ਚ ਬੋਲ ਬਾਲਾ ਹੈ। ਬਹੁਤ ਸਾਰੇ ਪੰਜਾਬੀ ਗੀਤ ਹਿੰਦੀ ਫ਼ਿਲਮਾਂ ਲਈ ਰੀਮੇਕ ਕੀਤੇ ਜਾ ਰਹੇ ਹਨ ਤੇ ਪੰਜਾਬੀ ਸਿਤਾਰਿਆਂ ਵੱਲੋਂ ਗਾਏ ਵੀ ਜਾ ਰਹੇ ਹਨ। ਅਜਿਹੀ ਹੀ ਐਮੀ ਵਿਰਕ ਦੇ ਫੈਨਜ਼ ਲਈ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਸ 'ਚ ਮੀਡੀਆ ਰਿਪੋਰਟਾਂ ਮੁਤਾਬਿਕ ਐਮੀ ਦਾ ਗੀਤ 'ਕਿਸਮਤ' ਕਰਣ ਜੌਹਰ ਦੀ ਆਉਣ ਵਾਲੀ ਫ਼ਿਲਮ 'ਚ ਸੁਣਨ ਨੂੰ ਮਿਲ ਸਕਦਾ ਹੈ। ਜੀ ਹਾਂ ਇੱਕ ਵੈੱਬ ਸਾਈਟ ਨੂੰ ਐਮੀ ਵਿਰਕ ਨੇ ਦੱਸਿਆ ਹੈ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦਾ ਗੀਤ ਕਰਨ ਜੌਹਰ ਨੂੰ ਪਸੰਦ ਆਇਆ ਹੈ ਅਤੇ ਉਹਨਾਂ ਦੀ ਫ਼ਿਲਮ ਦੇ ਹਿਸਾਬ ਨਾਲ ਫਿੱਟ ਬੈਠਿਆ ਹੈ।

ਹੋਰ ਵੇਖੋ : 'ਜਿੰਦ ਜਾਨ' ਫ਼ਿਲਮ 'ਚ ਲਖਵਿੰਦਰ ਵਡਾਲੀ ਤੇ ਮੰਨਤ ਨੂਰ ਦਾ ਇਹ ਗੀਤ ਛੂਹ ਰਿਹੈ ਦਿਲ ਨੂੰ (ਵੀਡੀਓ)

ਦੱਸ ਦਈਏ ਕਿਸਮਤ ਗੀਤ ਨੂੰ ਯੂ ਟਿਊਬ 'ਤੇ 200 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਨਾਮੀ ਗੀਤਕਾਰ ਜਾਨੀ ਵੱਲੋਂ ਗੀਤ ਦੇ ਬੋਲ ਲਿਖੇ ਗਏ ਸਨ ਅਤੇ ਬੀ ਪਰਾਕ ਨੇ ਸੰਗੀਤ ਤਿਆਰ ਕੀਤਾ ਹੈ, ਉੱਥੇ ਹੀ ਅਰਵਿੰਦਰ ਖਹਿਰਾ ਵੱਲੋਂ ਵੀਡੀਓ ਬਣਾਇਆ ਗਿਆ ਹੈ। ਇਸ ਗੀਤ 'ਚ ਸਰਗੁਣ ਮਹਿਤਾ ਨੇ ਖ਼ੂਬਸੂਰਤ ਕੰਮ ਕੀਤਾ ਸੀ ਜਿਸ ਤੋਂ ਬਾਅਦ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ 'ਕਿਸਮਤ' ਨਾਮ ਦੀ ਫ਼ਿਲਮ ਵੀ ਆਈ, ਜਿਸ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵੱਡਾ ਮੁਕਾਮ ਹਾਸਿਲ ਕੀਤਾ।ਹੁਣ ਦੇਖਣਾ ਹੋਵੇਗਾ ਐਮੀ ਵਿਰਕ ਦਾ ਇਹ ਸੁਪਰਹਿੱਟ ਗੀਤ 'ਕਿਸਮਤ' ਕਿਸ ਬਾਲੀਵੁੱਡ ਫ਼ਿਲਮ 'ਚ ਸੁਣਨ ਨੂੰ ਮਿਲਦਾ ਹੈ।

Related Post