ਐਮੀ ਵਿਰਕ ਦੀ ਫ਼ਿਲਮ 'ਸੁਫ਼ਨਾ' ਦੀ ਸ਼ੂਟਿੰਗ ਹੋਈ ਸ਼ੁਰੂ, ਨਿਰਦੇਸ਼ਕ ਨੇ ਸਾਂਝੀ ਕੀਤੀ ਤਸਵੀਰ
2018 'ਚ ਫ਼ਿਲਮ 'ਕਿਸਮਤ' ਅਜਿਹੇ ਪਿਆਰ ਦੀ ਕਹਾਣੀ ਜਿਹੜੀ ਹਰ ਕਿਸੇ ਦੇ ਦਿਲ ਨੂੰ ਛੂਹ ਗਈ ਸੀ। ਫ਼ਿਲਮ ਦੇ ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਵੀ ਉਸ ਫ਼ਿਲਮ ਰਾਹੀਂ ਸਿਨੇਮਾ 'ਤੇ ਆਪਣੀ ਵੱਖਰੀ ਛਾਪ ਛੱਡੀ। ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਅਦਾਕਾਰੀ ਵੀ ਦਿਲ ਜਿੱਤ ਕੇ ਲੈ ਗਈ। ਹੁਣ ਕਿਸਮਤ ਫ਼ਿਲਮ ਦੀ ਇਹ ਟੀਮ ਅਗਲੇ ਸਾਲ ਇੱਕ ਵਾਰ ਫਿਰ ਵਾਪਸੀ ਕਰਨ ਵਾਲੀ ਹੈ ਫ਼ਿਲਮ 'ਸੁਫ਼ਨਾ' ਰਾਹੀਂ ਜਿਸ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ।
View this post on Instagram

ਦੱਸ ਦਈਏ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਨੇ ਨਾਇਕ ਐਮੀ ਵਿਰਕ ਨਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ 'ਚ ਐਮੀ ਦੇ ਨਾਲ ਅਦਾਕਾਰਾ ਤਾਨੀਆ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਸੁਫ਼ਨਾ ਫ਼ਿਲਮ ਰੋਮਾਂਟਿਕ ਡਰਾਮਾ ਹੋਣ ਵਾਲੀ ਜਿਹੜੀ 14 ਫਰਵਰੀ ਯਾਨੀ 2020 'ਚ ਵੈਲੇਨਟਾਈਨ ਡੇਅ ਵਾਲੇ ਦਿਨ ਰਿਲੀਜ਼ ਹੋਣ ਜਾ ਰਹੀ ਹੈ।
ਹੋਰ ਵੇਖੋ : ਐਮੀ ਵਿਰਕ ਦੀ ਇਸ ਫ਼ਿਲਮ ਦੇ ਮਿਊਜ਼ਿਕ ਰਾਹੀਂ ਬੀ ਪਰਾਕ ਲੈ ਕੇ ਆਉਣਗੇ ਕੁਝ ਵੱਖਰਾ ਅੰਦਾਜ਼
View this post on Instagram
ਸੁਫ਼ਨਾ ਫ਼ਿਲਮ ਲਈ ਨਿਰਦੇਸ਼ਕ ਜਗਦੀਪ ਸਿੱਧੂ ਕਾਫੀ ਉਤਸਾਹਿਤ ਹਨ। ਇਹ ਵੀ ਦੱਸ ਦਈਏ ਕਿ 21 ਫਰਵਰੀ ਨੂੰ ਗਿੱਪੀ ਗਰੇਵਾਲ ਦੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' ਦੀ ਰਿਲੀਜ਼ ਤਰੀਕ ਰੱਖੀ ਗਈ ਸੀ ਪਰ ਜਗਦੀਪ ਸਿੱਧੂ ਵੱਲੋਂ ਗਿੱਪੀ ਗਰੇਵਾਲ ਨੂੰ ਬੇਨਤੀ ਕਰਨ 'ਤੇ ਉਹਨਾਂ ਆਪਣੀ ਫ਼ਿਲਮ ਦੀ ਰਿਲੀਜ਼ ਤਰੀਕ ਬਦਲ ਕੇ 28 ਫਰਵਰੀ ਰੱਖ ਲਈ ਹੈ। ਕਿਸਮਤ ਫ਼ਿਲਮ 2018 ਦੀਆਂ ਸਭ ਤੋਂ ਵੱਧ ਹਿੱਟ ਫ਼ਿਲਮਾਂ ਚੋਂ ਸੀ ਹੁਣ ਦੇਖਣਾ ਹੋਵੇਗਾ ਸੁਫ਼ਨਾ ਫ਼ਿਲਮਾਂ ਜਗਦੀਪ ਸਿੱਧੂ ਅਤੇ ਸਟਾਰ ਕਾਸਟ ਦੇ ਕਿੰਨ੍ਹੇ ਕੁ ਸੁਫ਼ਨੇ ਪੂਰੇ ਕਰਦੀ ਹੈ।