ਢਿੱਡੀਂ ਪੀੜਾਂ ਪਾਉਣ ਲਈ ਤਿਆਰ ਹੈ ਨਿੱਕਾ ਜ਼ੈਲਦਾਰ -3 ,ਨਵਾਂ ਪੋਸਟਰ ਆਇਆ ਸਾਹਮਣੇ

By  Shaminder September 4th 2019 12:37 PM

ਨਿੱਕਾ ਜ਼ੈਲਦਾਰ -3 ਦਾ ਇੱਕ ਨਵਾਂ ਪੋਸਟਰ ਸਾਹਮਣੇ ਆਇਆ ਹੈ। ਇਸ ‘ਚ ਪੰਜਾਬੀ ਫ਼ਿਲਮ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਪਰਮਿੰਦਰ ਗਿੱਲ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਨਿਸ਼ਾ ਬਾਨੋ ਵੀ ਇਸ ਪੋਸਟਰ ‘ਚ ਨਜ਼ਰ ਆ ਰਹੇ ਨੇ । ਨਿੱਕਾ ਜ਼ੈਲਦਾਰ ਨੂੰ ਲੈ ਕੇ ਫ਼ਿਲਮ ਦੇ ਅਦਾਕਾਰ ਕਾਫੀ ਉਤਸ਼ਾਹਿਤ ਹਨ ਅਤੇ ਲਗਾਤਾਰ ਇਸ ਦੇ ਪੋਸਟਰ ਸਾਂਝੇ ਕਰ ਰਹੇ ਹਨ । ਐਮੀ ਵਿਰਕ ਦੀ ਫ਼ਿਲਮ ਨਿੱਕਾ ਜ਼ੈਲਦਾਰ ਨੂੰ ਇਸ ਤੋਂ ਪਹਿਲਾਂ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਇਸ ਫ਼ਿਲਮ ਦਾ ਸੀਕਵਲ ਬਣਾਇਆ ਗਿਆ ਹੈ ।

ਹੋਰ ਵੇਖੋ :ਬੁਰੇ ਫਸੇ ਐਮੀ ਵਿਰਕ, ‘ਨਿੱਕਾ ਜ਼ੈਲਦਾਰ 3’ ਦੇ ਨਵੇਂ ਪੋਸਟਰ ਨੇ ਸਭ ਨੂੰ ਕੀਤਾ ਹੈਰਾਨ

nikka zaildaar 3 new poster nikka zaildaar 3 new poster

ਪੰਜਾਬੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ਨਿੱਕਾ ਜ਼ੈਲਦਾਰ ਜਿਸ ਦਾ ਟਰੇਲਰ ਬੀਤੇ ਦਿਨ ਸਾਹਮਣੇ ਆ ਚੁੱਕਿਆ ਹੈ। ਟਰੇਲਰ ਕਾਫੀ ਮਜ਼ੇਦਾਰ ਹੈ ਅਤੇ ਹਰ ਕਿਸੇ ਨੂੰ ਹੱਸਣ ਲਈ ਮਜਬੂਰ ਕਰਦਾ ਹੈ। ਖ਼ਾਸ ਕਰਕੇ ਐਮੀ ਵਿਰਕ ਅਤੇ ਨਿਰਮਲ ਰਿਸ਼ੀ ਦਾ ਕਿਰਦਾਰ ਹਰ ਵਾਰ ਦੀ ਤਰ੍ਹਾਂ ਬਹੁਤ ਪ੍ਰਭਾਵਿਤ ਕਰ ਰਿਹਾ ਹੈ। ਦਾਦੀ ਪੋਤੇ ਫ਼ਿਲਮ ‘ਚ ਹਰ ਵਾਰ ਕੁਝ ਨਾ ਕੁਝ ਨਾ ਨਵਾਂ ਲੈ ਕੇ ਆਉਂਦੇ ਹਨ।

https://www.instagram.com/p/B11WzA7D7K1/

ਨਿੱਕਾ ਜ਼ੈਲਦਾਰ 3 ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 20 ਸਤੰਬਰ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

Related Post