ਐਮੀ ਵਿਰਕ ਦਾ ਨਵਾਂ ਗਾਣਾ ‘ਹਾਏ ਵੇ’ ਤੁਹਾਨੂੰ ਵੀ ਕਰ ਦੇਵੇਗਾ ਇਮੋਸ਼ਨਲ

By  Rupinder Kaler December 17th 2019 11:40 AM

ਗਾਇਕ ਐਮੀ ਵਿਰਕ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਹਾਏ ਵੇ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਐਮੀ ਵਿਰਕ ਦੀ ਫ਼ਿਲਮ ਕਿਸਮਤ ਵਾਂਗ ਬਹੁਤ ਹੀ ਭਾਵਨਾਤਮਕ ਹੈ । ਐਮੀ ਵਿਰਕ ਨੇ ਇਸ ਗਾਣੇ ਨੂੰ Jjust Music ਦੇ ਲੇਬਲ ਹੇਠ ਰਿਲੀਜ਼ ਕੀਤਾ ਹੈ ਜਿਸ ਕਰਕੇ ਇਹ ਗਾਣਾ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚ ਗਿਆ ਹੈ ।

https://www.instagram.com/p/B6F727Kjbco/

ਐਮੀ ਵਿਰਕ ਨੇ ਇਸ ਗਾਣੇ ਦੀ ਵੀਡੀਓ ਸਾਂਝੀ ਕਰਕੇ ਇਸ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਇਹ ਗਾਣਾ ਤੁਹਾਨੂੰ ਉਹਨਾਂ ਖ਼ਾਸ ਪਲਾਂ ਦੀ ਯਾਦ ਦਿਵਾ ਦੇਵੇਗਾ ਜਿਹੜੇ ਤੁਸੀਂ ਕਿਸੇ ਖ਼ਾਸ ਨਾਲ ਗੁਜ਼ਾਰੇ ਹਨ’ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਦਿਲ ਛੂਹ ਜਾਣ ਵਾਲੇ ਇਸ ਗੀਤ ਦੇ ਬੋਲ ਰਾਜ ਫ਼ਤਿਹਪੁਰ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੰਨੀ ਵਿਕ ਨੇ ਦਿੱਤਾ ਹੈ। ਇਸ ਗਾਣੇ ਦੇ ਵੀਡੀਓ ਨੂੰ ਨਵਜੀਤ ਬੁੱਟਰ ਨੇ ਡਾਇਰੈਕਟ ਕੀਤਾ ਹੈ।

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ‘ਚ ਕਾਫੀ ਸਰਗਰਮ ਨੇ । ਇਸ ਤੋਂ ਇਲਾਵਾ ਨਾਲ ਹੀ ਉਹ ਬਾਲੀਵੁੱਡ ਦੇ ਵੀ ਪ੍ਰੋਜੈਕਟਸ ਕਰ ਰਹੇ ਹਨ। ਉਹ ਬਹੁਤ ਜਲਦ ਕਿਸਮਤ 2 ਤੇ ਸੁਫ਼ਨਾ ‘ਚ ਨਜ਼ਰ ਆਉਣਗੇ।

https://www.instagram.com/p/B5wrdesDX9s/

ਅਗਲੇ ਸਾਲ ਉਨ੍ਹਾਂ ਦੀਆਂ ਦੋ ਬਾਲੀਵੁੱਡ ਫ਼ਿਲਮ ਆ ਰਹੀਆਂ ਹਨ, ਜਿਸ ‘ਚ ਤਾਂ ਇੱਕ ਕਬੀਰ ਖ਼ਾਨ ਦੀ ‘83 ਹੈ ਜੋ ਕਿ ਇੰਡੀਆ ਦੇ ਪਹਿਲੇ ਵਰਲਡ ਕੱਪ ਦੀ ਜਿੱਤ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਜੇ ਦੇਵਗਨ ਦੀ ਫ਼ਿਲਮ ‘ਭੁਜ ਦਾ ਪਰਾਈਡ ਆਫ਼ ਇੰਡੀਆ’ ‘ਚ ਵੀ ਨਜ਼ਰ ਆਉਣਗੇ।

Related Post