ਪਰਦੇ 'ਤੇ ਸਲਮਾਨ ਖ਼ਾਨ ਤੇ ਅਮਰਿੰਦਰ ਗਿੱਲ ਦਾ ਹੋਵੇਗਾ ਭੇੜ

By  Aaseen Khan June 2nd 2019 12:30 PM -- Updated: June 2nd 2019 12:38 PM

ਪੰਜਾਬੀ ਫ਼ਿਲਮ ਲਾਈਏ ਜੇ ਯਾਰੀਆਂ 5 ਜੂਨ ਨੂੰ ਭਾਰਤ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਕਾਫ਼ੀ ਖ਼ਾਸ ਹੋਣ ਵਾਲੀ ਹੈ ਕਿਉਂਕਿ ਪਹਿਲੀ ਖ਼ਾਸੀਅਤ ਤੇ ਸਭ ਤੋਂ ਵੱਡੀ ਤਾਂ ਇਹ ਹੀ ਹੈ ਕਿ ਫ਼ਿਲਮ 'ਚ ਅਮਰਿੰਦਰ ਗਿੱਲ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ਨਾਲ ਪੰਜਾਬੀ ਸਿਨੇਮਾ ਦੇ ਮਾਹਿਰਾਂ ਦੀਆਂ ਨਜ਼ਰਾਂ ਵੀ ਇਸ 'ਤੇ ਟੀਕਿਆਂ ਹਨ ਕਿਉਂਕਿ ਫ਼ਿਲਮ ਦੇ ਨਾਲ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ ਵੀ ਰਿਲੀਜ਼ ਹੋਣ ਜਾ ਰਹੀ ਹੈ।

Amrinder Gill and Salman khan Clash on cinema 5th june Laiye Je Yaarian

ਜ਼ਿਆਦਾਤਰ ਫ਼ਿਲਮ ਨਿਰਮਾਤਾ ਵੱਡੇ ਸਟਾਰ ਦੇ ਨਾਲ ਫ਼ਿਲਮ ਰਿਲੀਜ਼ ਕਰਨ ਨੂੰ ਕੋਈ ਬਹੁਤਾ ਚੰਗਾ ਫੈਸਲਾ ਨਹੀਂ ਸਮਝਦੇ ਅਤੇ ਅਜਿਹਾ ਕਰਨ ਤੋਂ ਕਤਰਾਉਂਦੇ ਹਨ। ਪਰ ਅਮਰਿੰਦਰ ਗਿੱਲ ਅਤੇ ਉਹਨਾਂ ਦੀ ਟੀਮ ਨੇ ਸਲਮਾਨ ਖ਼ਾਨ ਦੀ ਫ਼ਿਲਮ ਦੇ ਬਰਾਬਰ ਫ਼ਿਲਮ ਰਿਲੀਜ਼ ਕਰਨ ਦਾ ਫੈਸਲਾ ਕਰਕੇ ਪਹਿਲੀ ਸੱਟੇ ਤਾਂ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਪੰਜਾਬ 'ਚ ਅਕਸਰ ਖ਼ੇਤਰੀ ਭਾਸ਼ਾਵਾਂ ਦੀਆਂ ਫ਼ਿਲਮ ਵੱਡੀਆਂ ਹਿੰਦੀ ਫ਼ਿਲਮਾਂ ਦੇ ਸਾਹਮਣੇ ਜ਼ਿਆਦਾ ਦੇਰ ਨਹੀਂ ਟਿਕ ਪਾਉਂਦੀਆਂ ਪਰ ਅਮਰਿੰਦਰ ਗਿੱਲ ਹੋਰਾਂ ਦਾ ਹੌਂਸਲਾ ਦੱਸਦਾ ਹੈ ਕਿ ਹੁਣ ਪੰਜਾਬੀ ਸਿਨੇਮਾ ਕਿਸੇ ਵੀ ਪੱਖ ਤੋਂ ਘੱਟ ਨਹੀਂ ਹੈ।

Amrinder Gill and Salman khan Clash on cinema 5th june bharat

ਦੂਜੇ ਪਾਸੇ ਸਾਊਥ ਵਰਗੀ ਫ਼ਿਲਮ ਇੰਡਸਟਰੀ 'ਚ ਕਿਸੇ ਵੱਡੀ ਹਿੰਦੀ ਫ਼ਿਲਮ ਰਿਲੀਜ਼ ਹੋਣ ਦੇ ਬਾਵਜੂਦ ਵੀ ਇੰਡਸਟਰੀ ਦੇ ਲੋਕ ਆਪਣੇ ਖ਼ੇਤਰੀ ਬੋਲੀ ਨੂੰ ਪਹਿਲ ਦਿੰਦੇ ਹਨ। ਦਰਸ਼ਕ ਵੀ ਉਨ੍ਹਾਂ ਦੀ ਪਹਿਲ ਕਦਮੀ ਤੇ ਵਿਸ਼ਵਾਸ ਨੂੰ ਡੋਲਣ ਨਹੀਂ ਦਿੰਦੇ। ਹੁਣ ਜੇਕਰ ਇੱਕ ਪੰਜਾਬੀ ਫ਼ਿਲਮ ਸਲਮਾਨ ਖ਼ਾਨ ਵਰਗੇ ਸਟਾਰ ਦੀ ਵੱਡੀ ਫ਼ਿਲਮ ਨੂੰ ਟੱਕਰ ਦੇਵੇਗੀ ਤਾਂ ਇਸ ਨਾਲ ਪੰਜਾਬੀ ਸਿਨੇਮਾ ਦਾ ਮਾਣ ਹੋਰ ਵੀ ਉੱਚਾ ਹੋ ਜਾਵੇਗਾ। ਅਮਰਿੰਦਰ ਗਿੱਲ ਤਾਂ ਹੁਣ ਆਪਣੇ ਫੈਨਸ 'ਤੇ ਭਰੋਸਾ ਜਤਾ ਰਹੇ ਹਨ ਦੇਖਣਾ ਹੋਵੇਗਾ ਫੈਨਸ ਉਹਨਾਂ ਦੇ ਭਰੋਸੇ 'ਤੇ ਕਿੰਨ੍ਹਾ ਕੁ ਖਰਾ ਉੱਤਰਦੇ ਹਨ।

ਹੋਰ ਵੇਖੋ : ਸਲਮਾਨ ਖ਼ਾਨ ਦੀ 20 ਸਾਲ ਤੋਂ ਰੱਖਿਆ ਕਰਨ ਵਾਲੇ ਬਾਡੀਗਾਰਡ ਸ਼ੇਰਾ ਦੀ ਤਨਖ਼ਾਹ ਸੁਣ ਉੱਡ ਜਾਣਗੇ ਹੋਸ਼

ਫ਼ਿਲਮ 'ਚ ਅਮਰਿੰਦਰ ਗਿੱਲ ਤੋਂ ਇਲਾਵਾ ਹਰੀਸ਼ ਵਰਮਾ, ਰੁਬੀਨਾ ਬਾਜਵਾ, ਰੂਪੀ ਗਿੱਲ ਅਤੇ ਸੱਜਣ ਅਦੀਬ ਵੀ ਡੈਬਿਊ ਕਰਨਗੇ। ਸੁੱਖ ਸੰਘੇੜਾ ਵੱਲੋਂ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਗਿਆ ਹੈ।

Related Post