ਅਮਰਿੰਦਰ ਗਿੱਲ ਨਾਲ ਇਸ ਫ਼ਿਲਮ ਦੇ ਰਾਹੀਂ ਪਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੀ ਹੈ ਛੋਟੇ ਪਰਦੇ ਦੀ ਇਹ ਅਦਾਕਾਰਾ

By  Rajan Sharma July 13th 2018 07:27 AM

ਇਕ ਹੋਰ ਆਉਣ ਵਾਲੀ ਧਮਾਕੇਦਾਰ ਫ਼ਿਲਮ "ਅਸ਼ਕੇ" punjabi film  ਦੀ ਝਲਕ ਸੱਭ ਦੇ ਸਾਹਮਣੇ ਆ ਚੁੱਕੀ ਹੈ| ਅਸ਼ਕੇ ਫ਼ਿਲਮ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਅਮਰਿੰਦਰ ਗਿੱਲ amrinder gill ਦੀ ਫ਼ਿਲਮ ਹੈ| ਅਦਾਕਾਰ ਅਮਰਿੰਦਰ ਗਿੱਲ ਨਾਲ ਟੈਲੀਵਿਜ਼ਨ ਇੰਡਸਟਰੀ ਦੀ ਬੇਹੱਦ ਖ਼ੂਬਸੂਰਤ ਅਦਾਕਾਰਾ ਸੰਜੀਦਾ ਅਲੀ ਸ਼ੇਖ ਵੀ ਮੁੱਖ ਭੂਮਿਕਾਂ ਨਿਭਾ ਰਹੀ ਹੈ| ਪੋਸਟਰ ਦੇਖ ਕੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਇਕ ਰੋਮਾੰਟਿਕ ਫ਼ਿਲਮ ਹੈ| ਫ਼ਿਲਮ ਦਾ ਪੋਸਟਰ ਅਮਰਿੰਦਰ ਗਿੱਲ ਨੇ ਫੈਨਸ ਲਈ ਆਪਣੇ ਇੰਸਟਾਗ੍ਰਾਮ ਪੇਜ਼ ਤੇ ਸਾਂਝਾ ਕੀਤਾ ਹੈ| ਦਸ ਦੇਈਏ ਕਿ ਇਹ ਫ਼ਿਲਮ ਸੰਜੀਦਾ ਅਲੀ ਦੀ ਪਹਿਲੀ ਫ਼ਿਲਮ ਹੈ ਅਤੇ ਉਹ ਇਸਨੂੰ ਲੈਕੇ ਬਹੁਤ ਹੀ ਉਤਸਾਹਿਤ ਹਨ|

https://www.instagram.com/p/BlHZ_llHIXS/?taken-by=amrindergill

ਅਮਰਿੰਦਰ ਗਿੱਲ amrinder gill ਦੇ ਨਾਲ ਆਪਣੀ ਇਹ ਪਹਿਲੀ ਫ਼ਿਲਮ ਕਰਕੇ ਸੰਜੀਦਾ ਅਲੀ ਪੰਜਾਬੀ ਫ਼ਿਲਮ punjabi film ਇੰਡਸਟਰੀ ਵਿੱਚ ਕਦਮ ਰੱਖਣ ਜਾ ਰਹੀ ਹੈ| ਇਸ ਤੋਂ ਪਹਿਲਾ ਵੀ ਟੈਲੀਵਿਜ਼ਨ ਅਦਾਕਾਰਾ ਜਿਵੇਂ ਕਿ ਸਰਗੁਣ ਮਹਿਤਾ ਅਤੇ ਅਦਿਤੀ ਸ਼ਰਮਾ ਵੀ ਅਮਰਿੰਦਰ ਗਿੱਲ ਦੇ ਨਾਲ ਆਪਣੀ ਪਹਿਲੀ ਫ਼ਿਲਮ ਕਰ ਕੇ ਪੰਜਾਬੀ ਇੰਡਸਟਰੀ 'ਚ ਐਂਟਰੀ ਕੀਤੀ ਸੀ| ਅਮਰਿੰਦਰ ਪੰਜਾਬੀ ਇੰਡਸਟਰੀ ਦੇ ਪਹਿਲੇ ਪੰਜਾਬੀ ਗੱਬਰੂ ਹਨ ਜੋ ਕਿ ਹੁਣ ਤੱਕ ਤਿੰਨ ਟੈਲੀਵਿਜ਼ਨ ਅਦਾਕਾਰਾਂ ਦੀ ਪੰਜਾਬੀ ਇੰਡਸਟਰੀ ਵਿੱਚ ਐਂਟਰੀ ਕਰਵਾ ਚੁੱਕੇ ਹਨ| ਰਿਦਮ ਬੋਇਸ ਇਸ ਆਉਣ ਵਾਲੀ ਫ਼ਿਲਮ ਦੇ ਨਿਰਮਾਤਾ ਹਨ ਅਤੇ ਫ਼ਿਲਮ 27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ|

ਇਸ ਪੋਸਟਰ ਤੋਂ ਪਹਿਲਾ ਵੀ ਫ਼ਿਲਮ punjabi film ਦਾ ਇਕ ਹੋਰ ਪੋਸਟਰ ਅਮਰਿੰਦਰ amrinder gill  ਦੁਆਰਾ ਸੋਸ਼ਲ ਮੀਡਿਆ ਤੇ ਸਾਂਝਾ ਕੀਤਾ ਗਿਆ ਸੀ| ਉਸ ਵਿੱਚ ਵੀ ਕਈ ਸੋਹਣੇ ਲੰਬੇ ਉੱਚੇ ਪੰਜਾਬੀ ਗੱਬਰੂ ਦਸਤਾਰਾਂ ਬੰਨਕੇ ਕੇ ਖੜੇ ਹਨ| ਅਮਰਿੰਦਰ ਨੇ ਪੋਸਟਰ ਸਾਂਝਾ ਕਰਦੇ ਹੋਏ ਨਾਲ ਲਿਖਿਆ ਹੈ ਕਿ

"ਨੱਚਦੇ ਸੁਨੱਖੇ ਮੁੰਡੇ ਉੱਡਦੀ ਮਿੱਟੀ ਵੇ ਮੱਥੇ ਚੁੱਮੇ ਹੱਸ ਕੇ,ਕਿਹੜੇ ਸ਼ਹਿਰੋਂ ਚੋਬਰਾ ਸਵਾਿੲਆਂ ਕੁੜਤਾ ਵੇ ਸਾਨੂੰ ਜਾਵੀਂ ਦੱਸ ਕੇ"

https://www.instagram.com/p/Bk_l_2BngKb/?taken-by=amrindergill

Related Post