5 ਜੂਨ ਨੂੰ ਅਮਰਿੰਦਰ ਗਿੱਲ ਤੇ ਸਲਮਾਨ ਖ਼ਾਨ ਵਿਚਾਲੇ ਹੋਵੇਗਾ ਫਸਵਾਂ ਮੁਕਾਬਲਾ, ਤੁਹਾਡੀ ਨਜ਼ਰ 'ਚ ਕੌਣ ਜਿੱਤੇਗਾ ਮੁਕਾਬਲਾ 

By  Rupinder Kaler June 4th 2019 10:58 AM

5 ਜੂਨ ਯਾਨੀ ਬੁੱਧਵਾਰ ਨੂੰ ਪਾਲੀਵੁੱਡ ਦੇ ਅਦਾਕਾਰ ਅਮਰਿੰਦਰ ਗਿੱਲ ਤੇ ਬਾਲੀਵੁੱਡ ਦੇ ਸਲਮਾਨ ਖ਼ਾਨ ਵਿਚਾਲੇ ਫਸਵਾਂ ਮੁਕਾਬਲਾ ਹੋਣ ਜਾ ਰਿਹਾ ਹੈ, ਕਿਉਂਕਿ ਇਸ ਦਿਨ ਅਮਰਿੰਦਰ ਗਿੱਲ ਦੀ ਫ਼ਿਲਮ 'ਲਾਈਏ ਜੇ ਯਾਰੀਆਂ' ਤੇ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਰਿਲੀਜ਼ ਹੋਣ ਜਾ ਰਹੀ ਹੈ । ਹਰ ਇੱਕ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆ ਹਨ ਕਿ ਬਾਕਸ ਆਫ਼ਿਸ ਤੇ ਕਿਸ ਦੀ ਫ਼ਿਲਮ ਵਾਹ ਵਾਹੀ ਖੱਟਦੀ ਹੈ ।

https://www.youtube.com/watch?v=7_-EiMorCwM

ਫ਼ਿਲਮਾਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਦੀ ਫ਼ਿਲਮ ਦੇ ਮੁਕਾਬਲੇ ਵਿੱਚ ਕਿਸੇ ਖੇਤਰੀ ਫ਼ਿਲਮ ਦਾ ਸਿਨੇਮਾਂ ਘਰਾਂ ਵਿੱਚ ਲੱਗਣਾ ਆਪਣੇ ਆਪ ਵਿੱਚ ਵੱਡਾ ਰਿਸਕ ਹੈ । ਇਸ ਰਿਸਕ ਕਰਕੇ ਅਮਰਿੰਦਰ ਗਿੱਲ ਨੂੰ ਬਾਕਸ ਆਫ਼ਿਸ 'ਤੇ ਇਸ ਦੀ ਮਾਰ ਝੱਲਣੀ ਪੈ ਸਕਦੀ ਹੈ ।

https://www.youtube.com/watch?v=Ea_GKoe81GY

ਪਰ ਅਮਰਿੰਦਰ ਗਿੱਲ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਮੈਦਾਨ ਵਿੱਚ ਉੱਤਰ ਰਹੇ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜਿਸ ਬੰਦੇ ਨੇ ਪੰਜਾਬੀ ਫ਼ਿਲਮ ਦੇਖਣੀ ਹੈ ਉਸ ਨੇ ਪੰਜਾਬੀ ਹੀ ਦੇਖਣੀ ਹੈ । ਜਿਸ ਨੇ ਹਿੰਦੀ ਫ਼ਿਲਮ ਦੇਖਣੀ ਹੈ ਉਸ ਨੇ ਹਿੰਦੀ ਹੀ ਦੇਖਣੀ ਹੈ । ਜੇਕਰ ਅਮਰਿੰਦਰ ਗਿੱਲ ਇਸ ਮੁਕਾਬਲੇ ਵਿੱਚ ਜਿੱਤਦੇ ਹਨ ਤਾਂ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਕਦਮ ਹੋਵੇਗਾ ।

https://www.instagram.com/p/ByIiRqolJ1z/

ਅਮਰਿੰਦਰ ਗਿੱਲ ਦੀ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਅਮਰਿੰਦਰ ਗਿੱਲ, ਹਰੀਸ਼ ਵਰਮਾ, ਸੱਜਣ ਅਦੀਬ, ਰੁਬੀਨਾ ਬਾਜਵਾ ਅਤੇ ਰੂਪੀ ਗਿੱਲ ਵਰਗੇ ਨਾਮੀਂ ਕਲਾਕਾਰਾਂ ਵਾਲੀ ਇਸ ਫ਼ਿਲਮ ਨੂੰ ਸੋਸ਼ਲ ਮੀਡੀਆ 'ਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ।

Related Post