ਹਾਲੀਵੁੱਡ ਦੇ ਫ਼ਿਲਮ ਡਾਇਰੈਕਟਰ ਨੂੰ ਪੰਜਾਬ ਦੇ ਸ਼ੇਰ ਅਮਰੀਸ਼ ਪੁਰੀ ਦੇ ਕੱਢਣੇ ਪਏ ਸਨ ਤਰਲੇ, ਇਹ ਸੀ ਵੱਡੀ ਵਜ੍ਹਾ 

By  Rupinder Kaler June 22nd 2019 10:41 AM

ਬਾਲੀਵੁੱਡ ਵਿੱਚ ਜੇਕਰ ਸਭ ਤੋਂ ਵੱਡੇ ਵਿਲੇਨ ਦਾ ਨਾਂ ਆਉਂਦਾ ਹੈ ਤਾਂ ਉਹ ਹੈ ਅਮਰੀਸ਼ ਪੁਰੀ, ਵਿਲੇਨ ਦੇ ਰੋਲ ਵਿੱਚ ਉਹ ਏਨਾਂ ਜੱਚਦੇ ਸਨ ਕਿ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਹਰ ਫ਼ਿਲਮ ਵਿੱਚ ਉਹਨਾਂ ਦਾ ਹੋਣਾ ਜ਼ਰੂਰੀ ਹੋ ਗਿਆ ਸੀ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਦੇ ਹਾਂ । ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਪੰਜਾਬ ਦੇ ਇੱਕ ਖੱਤਰੀ ਪਰਿਵਾਰ ਵਿੱਚ ਹੋਇਆ  ਸੀ ।

https://www.youtube.com/watch?v=s8mYda1T7YM

ਉਹਨਾਂ ਦੇ ਭਰਾ ਚਮਨ ਪੁਰੀ ਤੇ ਮਦਨ ਪੁਰੀ ਪਹਿਲਾਂ ਤੋਂ ਹੀ ਫ਼ਿਲਮਾਂ ਵਿੱਚ ਕੰਮ ਕਰਦੇ ਸਨ । ਅਮਰੀਸ਼ ਪੁਰੀ ਫ਼ਿਲਮਾਂ ਵਿੱਚ ਹੀਰੋ ਬਣਨ ਲਈ ਆਏ ਸਨ ਪਰ ਕਿਸਮਤ ਨੇ ਉਹਨਾਂ ਨੂੰ ਵਿਲੇਨ ਬਣਾ ਦਿੱਤਾ ਸੀ । 1970 ਵਿੱਚ ਦੇਵ ਅਨੰਦ ਦੀ ਆਈ ਫ਼ਿਲਮ ਪ੍ਰੇਮ ਪੁਜਾਰੀ ਤੋਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਉਹਨਾਂ ਨੇ ਕਈ ਆਰਟ ਫ਼ਿਲਮਾਂ ਵੀ ਕੀਤੀਆਂ ਸਨ ।

https://www.youtube.com/watch?v=J7yriTGeHVs

ਨਿਸ਼ਾਂਤ, ਮੰਥਨ, ਅਕਰੋਸ਼ ਤੇ ਭੂਮਿਕਾ ਵਰਗੀ ਫ਼ਿਲਮਾਂ ਨੂੰ ਕਈ ਅਵਾਰਡ ਮਿਲੇ ਸਨ । ਅਮਰੀਸ਼ ਪੁਰੀ ਦੀ ਚੜਾਈ ਬਾਲੀਵੁੱਡ ਤੱਕ ਹੀ ਨਹੀਂ ਹਾਲੀਵੁੱਡ ਤੱਕ ਵੀ ਸੀ । ਉਹਨਾਂ ਨੂੰ ਮਹਾਨ ਫ਼ਿਲਮ ਨਿਰਦੇਸ਼ਕ ਸਟੀਵਨ ਸਪੀਲਬਰਗ ਨੇ ਆਪਣੀ ਫ਼ਿਲਮ 'ਇੰਡੀਆਨਾ ਜੋਂਸ ਐਂਡ ਟੇਂਪਲ ਆਫ ਡੂਮ' ਵਿੱਚ ਕੰਮ ਕਰਨ ਲਈ ਬੁਲਾਇਆ ਸੀ ।

https://www.youtube.com/watch?v=pTmjuIg5yAA

ਇਸ ਫ਼ਿਲਮ ਲਈ ਉਹਨਾਂ ਨੂੰ ਪਹਿਲਾਂ ਆਡੀਸ਼ਨ ਲਈ ਬੁਲਾਇਆ ਗਿਆ ਪਰ ਉਹਨਾਂ ਨੇ ਜਾਣ ਤੋਂ ਮਨਾ ਕਰ ਦਿੱਤਾ ਸੀ । ਹਾਲੀਵੁੱਡ ਦੇ ਇੱਕ ਮਹਾਨ ਡਾਇਰੈਕਟਰ ਨੇ ਉਹਨਾਂ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਵਿਲੇਨ ਕਿਹਾ ਸੀ ।ਹਾਲੀਵੁੱਡ ਫ਼ਿਲਮ 'ਇੰਡੀਆਨਾ ਜੋਂਸ ਐਂਡ ਟੇਂਪਲ ਆਫ ਡੂਮ' ਵਿੱਚ ਅਮਰੀਸ਼ ਪੁਰੀ ਨੂੰ ਕਾਸਟ ਕਰਨ ਲਈ ਫ਼ਿਲਮ ਦੇ ਨਿਰਦੇਸ਼ਕ ਨੂੰ ਕਾਫੀ ਮਿਹਨਤ ਕਰਨੀ ਪਈ ਸੀ । ਫ਼ਿਲਮ ਦਾ ਨਿਰਦੇਸ਼ਕ ਚਾਹੁੰਦਾ ਸੀ ਕਿ ਅਮਰੀਸ਼ ਪੁਰੀ ਪਹਿਲਾ ਅਮਰੀਕਾ ਆ ਕੇ ਆਡੀਸ਼ਨ ਦੇਣ। ਪਰ ਅਮਰੀਸ਼ ਪੁਰੀ ਦਾ ਕਹਿਣਾ ਸੀ ਕਿ ਜਿਸ ਨੇ ਆਡੀਸ਼ਨ ਲੈਣਾ ਹੈ ਉਹ ਮੁੰਬਈ ਆਵੇ ।

Related Post