ਹਰ ਮੁਸ਼ਕਿਲ ’ਚੋਂ ਬਾਹਰ ਕੱਢਦੀ ਹੈ ਸੱਚੇ ਦਿਲ ਨਾਲ ਕੀਤੀ ਅਰਦਾਸ, ਮੁਸ਼ਕਿਲ ’ਚ ਫਸੇ ਅਮਰੀਸ਼ ਪੁਰੀ ਨੇ ਗੁਰ ਸਿੱਖ ਬਣਕੇ ਕੀਤੀ ਸੀ ਅਰਦਾਸ

By  Rupinder Kaler April 20th 2020 12:03 PM

ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੀ ਦੁਨੀਆ ਵਿੱਚ ਆਪਣਾ ਪ੍ਰਕੋਪ ਦਿਖਾ ਰਹੀ ਹੈ । ਹਰ ਕੋਈ ਆਪਣੇ ਘਰ ਵਿੱਚ ਨਜ਼ਰਬੰਦ ਹੋ ਕੇ ਰਹਿ ਗਿਆ ਹੈ । ਅਜਿਹੇ ਹਲਾਤਾਂ ਤੋਂ ਨਿਜਾਤ ਪਾਉਣ ਲਈ ਹਰ ਕੋਈ ਆਪਣੇ ਘਰ ਵਿੱਚ ਅਰਦਾਸ ਕਰ ਰਿਹਾ ਹੈ ਕਿਉਂਕਿ ਇਹਨਾਂ ਹਲਾਤਾਂ ਵਿੱਚੋਂ ਜੇ ਕੋਈ ਸਾਨੂੰ ਕੱਢ ਸਕਦਾ ਹੈ ਤਾਂ ਉਹ ਪ੍ਰਮਾਤਮਾ ਹੀ ਹੈ । ਇਹਨਾਂ ਹਲਾਤਾਂ ਵਿੱਚ ਅਮਰੀਸ਼ ਪੁਰੀ ਦੀ ਫ਼ਿਲਮ ‘ਤਮਸ’ ਦਾ ਇੱਕ ਸੀਨ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅਮਰੀਸ਼ ਪੁਰੀ ਨੇ ਗੁਰੂ ਸਿੱਖ ਦਾ ਰੂਪ ਧਾਰਿਆ ਹੋਇਆ ਹੋਇਆ ਹੈ ਤੇ ਉਹ ਗੁਰਦੁਅਰਾ ਸਾਹਿਬ ਵਿੱਚ ਅਰਦਾਸ ਕਰ ਰਹੇ ਹਨ ।

https://www.youtube.com/watch?v=4UksI4dDLtA

ਦਰਅਸਲ ਇਹ ਫ਼ਿਲਮ ਭੀਸ਼ਮ ਸਾਹਨੀ ਵੱਲੋਂ ਲਿਖੇ ਇੱਕ ਨਾਵਲ ਦੇ ਅਧਾਰ ਤੇ ਬਣੀ ਸੀ, ਜਿਸ ਵਿੱਚ 1947 ਦੀ ਵੰਡ ਦੌਰਾਨ ਬਣੇ ਹਲਾਤਾਂ ਤੇ ਲੋਕਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਸੀ । ਚਾਰ ਘੰਟੇ ਦੀ ਇਸ ਫ਼ਿਲਮ ਨੂੰ ਚਾਰ ਨੈਸ਼ਨਲ ਅਵਾਰਡ ਮਿਲੇ ਸਨ ।

ਇਸ ਫ਼ਿਲਮ ਵਿੱਚ ਦਰਸਾਇਆ ਗਿਆ ਸੀ ਕਿਸ ਤਰ੍ਹਾਂ ਗੁਰੂ ਦੇ ਪਿਆਰਿਆਂ ਨੇ ਅਰਦਾਸ ਕਰਕੇ ਮੁਸ਼ਕਿਲ ਦੀ ਇਸ ਘੜੀ ਦਾ ਸਾਹਮਣਾ ਕੀਤਾ ਸੀ ਤੇ ਮੌਜੂਦਾ ਹਲਾਤਾਂ ਵਿੱਚ ਵੀ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਦੂਰ ਭਜਾਇਆ ਜਾ ਸਕੇ ।

Related Post