ਇਹ ਹਨ ਅਮਰੀਸ਼ ਪੁਰੀ ਦੇ ਪੋਤੇ ਵਰਧਨ ਪੁਰੀ,ਇਸ ਫ਼ਿਲਮ 'ਚ ਕਰਨ ਜਾ ਰਹੇ ਡੈਬਿਊ,ਦਾਦੇ ਅਮਰੀਸ਼ ਪੁਰੀ ਦੀਆਂ ਖ਼ਾਸ ਗੱਲਾਂ ਬਾਰੇ ਕੀਤਾ ਖ਼ੁਲਾਸਾ 

By  Shaminder August 20th 2019 05:12 PM

ਅਦਾਕਾਰ ਅਮਰੀਸ਼ ਪੁਰੀ ਦੇ ਪੋਤੇ ਵਰਧਨ ਪੁਰੀ ਫ਼ਿਲਮ 'ਪਾਗਲ' ਨਾਲ ਡੈਬਿਊ ਕਰਨ ਜਾ ਰਹੇ ਹਨ । ਉਨ੍ਹਾਂ ਨੇ ਇੱਕ ਅਖ਼ਬਾਰ ਨਾਲ ਗੱਲਬਾਤ ਦੌਰਾਨ ਅਮਰੀਸ਼ ਪੁਰੀ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ ।ਅਮਰੀਸ਼ ਪੁਰੀ ਨੇ ਆਪਣੀ ਅਦਾਕਾਰੀ ਨਾਲ ਕਈ ਦਹਾਕਿਆਂ ਤੱਕ ਬਾਲੀਵੁੱਡ 'ਤੇ ਰਾਜ ਕੀਤਾ । ਪੰਜਾਬ ਦੇ ਰਹਿਣ ਵਾਲੇ ਅਮਰੀਸ਼ ਪੁਰੀ ਨੇ ਕਈ ਫ਼ਿਲਮਾਂ 'ਚ ਖਲਨਾਇਕ ਦਾ ਕਿਰਦਾਰ ਨਿਭਾ ਕੇ ਫ਼ਿਲਮ ਦੇ ਨਾਇਕ 'ਤੇ ਆਪਣੀ ਦਹਿਸ਼ਤ ਬਰਕਰਾਰ ਰੱਖੀ ਸੀ । ਅਦਾਕਾਰੀ ਦਾ ਜੋ ਬੂਟਾ ਉਨ੍ਹਾਂ ਨੇ ਲਾਇਆ ਸੀ ਉਸ ਨੂੰ ਉਨ੍ਹਾਂ ਦਾ ਪੋਤਾ ਵਰਧਨ ਅੱਗੇ ਵਧਾ ਰਿਹਾ ਹੈ । ਜੀ ਹਾਂ ਜਲਦ ਹੀ ਉਹ ਆਪਣੀ ਫ਼ਿਲਮ 'ਪਾਗਲ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਿਹਾ ਹੈ ।

ਹੋਰ ਵੇਖੋ :ਪੰਜਾਬ ਦੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਅਮਰੀਸ਼ ਪੁਰੀ ਸਨ ਸਰਕਾਰੀ ਮੁਲਾਜ਼ਮ, ਇਸ ਤਰ੍ਹਾਂ ਹੋਈ ਫ਼ਿਲਮਾਂ ‘ਚ ਐਂਟਰੀ

vardhan puri के लिए इमेज परिणाम

ਵਰਧਨ ਪੁਰੀ ਮੁਤਾਬਕ ਉਨ੍ਹਾਂ ਦੇ ਦਾਦਾ ਜੀ ਅਮਰੀਸ਼ ਪੁਰੀ ਆਪਣੇ ਕਿਰਦਾਰਾਂ ਵਿੱਚ ਏਨਾ ਖੁੱਬ ਜਾਂਦੇ ਸਨ ਕਿ ਜੇ ਕਿਸੇ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਉਣਾ ਹੁੰਦਾ ਸੀ ਤਾਂ ਉਹ ਕਿਸੇ ਪੁਲਿਸ ਅਧਿਕਾਰੀ ਕੋਲ ਜਾਂਦੇ ਸਨ ਅਤੇ ਉਸ ਦੇ ਸਟਾਈਲ ਅਤੇ ਉਸ ਦੇ ਗੱਲਬਾਤ ਕਰਨ ਦਾ ਤਰੀਕਾ ਵੇਖਦੇ ਹੁੰਦੇ ਸਨ ਅਤੇ ਫਿਰ ਘਰ ਆ ਕੇ ਉਸ ਤਰ੍ਹਾਂ ਦਾ ਵਰਤਾਉ ਘਰ ਵਾਲਿਆਂ ਨਾਲ ਕਰਦੇ ਹੁੰਦੇ ਸਨ ।

vardhan puri के लिए इमेज परिणाम

ਵਰਧਨ ਮੁਤਾਬਿਕ ਅਮਰੀਸ਼ ਪੁਰੀ ਦਾ ਕਹਿਣਾ ਸੀ ਕਿ ਜ਼ਿੰਦਗੀ 'ਚ ਜੇ ਵੱਡਾ ਅਦਾਕਾਰ ਬਣਨਾ ਹੈ ਤਾਂ ਕਿਸੇ ਦੀ ਵੀ ਨਕਲ ਨਾ ਕਰੋ । ਇਸ ਤੋਂ ਇਲਾਵਾ ਵਰਧਨ ਨੇ ਖੁਲਾਸਾ ਕੀਤਾ ਕਿ ਜਦੋਂ ਅਮਰੀਸ਼ ਪੁਰੀ ਘਰ 'ਚ ਹੁੰਦੇ ਸੀ ਤਾਂ ਕੋਈ ਬੋਲ ਨਹੀਂ ਸੀ ਸਕਦਾ ਅਤੇ ਕਾਮਯਾਬ ਅਦਾਕਾਰ ਹੋਣ ਦੇ ਬਾਵਜੂਦ ਹੰਕਾਰ ਤਾਂ ਉਨ੍ਹਾਂ ਦੇ ਨੇੜੇ ਤੇੜੇ ਵੀ ਕਦੇ ਫੜਕਿਆ ਵੀ ਨਹੀਂ,ਨਿਮਰਤਾ ਅਤੇ ਹਲੀਮੀ ਦੇ ਪੁੰਜ ਸਨ ।

broadway broadway

ਪਰਿਵਾਰਕ ਮੈਂਬਰਾਂ ਹੀ ਨਹੀਂ ਦੋਸਤਾਂ ਮਿੱਤਰਾਂ ਨਾਲ ਵੀ ਦੋਸਤੀ ਨਿਭਾਉਂਦੇ ਸਨ ਅਤੇ ਅਕਸਰ ਉਨ੍ਹਾਂ ਨੂੰ ਚਾਹ ਨਾਸ਼ਤੇ 'ਤੇ ਬੁਲਾਉਂਦੇ ਹੁੰਦੇ ਸਨ ।

Related Post