ਤਸਵੀਰ 'ਚ ਨਜ਼ਰ ਆ ਰਿਹਾ ਇਹ ਨੰਨ੍ਹਾ ਬੱਚਾ ਪੰਜਾਬੀ ਇੰਡਸਟਰੀ ਦਾ ਵੱਡਾ ਸਟਾਰ, ਕੀ ਤੁਸੀਂ ਪਹਿਚਾਣਿਆ ?
ਅਕਸਰ ਲੋਕਾਂ ਦੇ ਹਰਮਨ ਪਿਆਰੇ ਸਿਤਾਰੇ ਸਰੋਤਿਆਂ ਨਾਲ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਹਨਾਂ ਯਾਦਾਂ 'ਚ ਬਚਪਨ ਦੀਆਂ ਤਸਵੀਰਾਂ ਅਤੇ ਦਿਲਚਸਪ ਕਿੱਸੇ ਵੀ ਸ਼ਾਮਿਲ ਹੁੰਦੇ ਹਨ। ਅਜਿਹੀ ਹੀ ਬਚਪਨ ਦੀ ਪਿਆਰੀ ਯਾਦ ਸਾਂਝੀ ਕੀਤੀ ਹੈ ਪੰਜਾਬੀ ਇੰਡਸਟਰੀ ਦੇ ਬੰਬ ਜੱਟ ਅੰਮ੍ਰਿਤ ਮਾਨ ਨੇ। ਜੀ ਹਾਂ ਇਹ ਕਿਊਟ ਬੱਚਾ ਹੈ ਅੰਮ੍ਰਿਤ ਮਾਨ ਜਿੰਨ੍ਹਾਂ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ।
View this post on Instagram
ਅਜਿਹਾ ਜਾਪਦਾ ਹੈ ਕਿ ਅੰਮ੍ਰਿਤ ਮਾਨ ਹੋਰਾਂ ਦੀ ਇਹ ਤਸਵੀਰ ਇੱਕ ਜਾਂ ਡੇਢ ਸਾਲ ਦੀ ਉਮਰ ਦੀ ਹੈ। ਜਿਵੇਂ ਕਿ ਹਰ ਬੱਚਾ ਬਚਪਨ 'ਚ ਸੋਹਣਾ ਜਾਪਦਾ ਹੈ ਅੰਮ੍ਰਿਤ ਮਾਨ ਵੀ ਅਜਿਹੇ ਹੀ ਕਿਊਟ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਅੰਮ੍ਰਿਤ ਮਾਨ ਆਪਣੇ ਕਾਲਜ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ।
View this post on Instagram
ਹਾਲ ਹੀ 'ਚ ਮਾਈ ਮੂਨ, ਮਿੱਠੀ ਮਿੱਠੀ, ਜੱਟ ਫੱਟੇ ਚੱਕ, ਅਤੇ ਟਰੈਂਡਿੰਗ ਨਖ਼ਰਾ ਵਰਗੇ ਬਹੁਤ ਸਾਰੇ ਹਿੱਟ ਗੀਤ ਦੇਣ ਵਾਲੇ ਅੰਮ੍ਰਿਤ ਮਾਨ ਆਟੇ ਦੀ ਚਿੜੀ ਅਤੇ ਦੋ ਦੂਣੀ ਪੰਜ ਵਰਗੀਆਂ ਫ਼ਿਲਮਾਂ 'ਚ ਲੀਡ ਰੋਲ ਵੀ ਨਿਭਾ ਚੁੱਕੇ ਹਨ। ਇਸ ਨੰਨ੍ਹੇ ਅੰਮ੍ਰਿਤ ਮਾਨ ਨੂੰ ਵੀ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।