ਦੁੱਖਾਂ ਦੇ ਬੱਦਲਾਂ 'ਚ ਘਿਰੇ ਪਰਿਵਾਰ ਲਈ ਅੰਮ੍ਰਿਤ ਮਾਨ ਆਏ ਅੱਗੇ, ਇਸ ਤਰਾਂ ਕਰਨਗੇ ਮਦਦ
ਦੁੱਖਾਂ ਦੇ ਬੱਦਲਾਂ 'ਚ ਘਿਰੇ ਪਰਿਵਾਰ ਲਈ ਅੰਮ੍ਰਿਤ ਮਾਨ ਆਏ ਅੱਗੇ, ਇਸ ਤਰਾਂ ਕਰਨਗੇ ਮਦਦ : ਕੁਝ ਦਿਨ ਪਹਿਲਾਂ ਗਿੱਦੜਬਾਹਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਸੁਣ ਕਿ ਸ਼ਾਇਦ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਗਿੱਦੜਬਾਹਾ ਦੇ ਪਿੰਡ ਪਿਊਰੀ ਕੋਲ ਇੱਕ ਗਰੀਬ ਪਰਿਵਾਰ ਟਿੱਬਿਆ ਨੇੜੇ ਰਹਿੰਦਾ ਹੈ,ਇਸ ਪਰਿਵਾਰ 'ਤੇ ਜਿਵੇਂ ਪਰਮਾਤਮਾ ਨੇ ਇੱਕ ਦਮ ਹੀ ਸਾਰੀਆਂ ਮੁਸੀਬਤਾਂ ਇਕੱਠੀਆਂ ਸੁੱਟ ਦਿੱਤੀਆਂ ਹੋਣ ।
Amrit maan help the poor family
ਦੱਸ ਦੇਈਏ ਕਿ ਇਸ ਪਰਿਵਾਰ ਨੂੰ ਗਰੀਬੀ ਤੇ ਬੀਮਾਰੀਆਂ ਨੇ ਘੇਰ ਕੇ ਰੱਖਿਆ ਹੈ, ਜਿਸ ਦਾ ਸਾਹਮਣਾ ਮਸੂਮ ਬੱਚੀ ਕਰ ਰਹੀ ਹੈ।ਇਸ ਬੱਚੀ ਦੇ ਦੋ ਭਰਾ ਹਨ, ਜਿਨ੍ਹਾਂ ਨੂੰ ਸ਼ੂਗਰ ਹੈ ਤੇ ਉਹ ਮੰਜੇ ਤੋਂ ਉੱਠ ਨਹੀਂ ਸਕਦੇ।ਬੱਚੀ ਆਪਣੇ ਪਰਿਵਾਰ ਦਾ ਪੇਟ ਭਰਦੀ ਹੈ।ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਸ ਪਰਿਵਾਰ ਦੀ ਮਦਦ ਲਈ ਹੱਥ ਵਧਾਇਆ ਗਿਆ ਹੈ ਅਤੇ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਵੀ ਇਸ ਗਰੀਬ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ।
View this post on Instagram
ਉਹਨਾਂ ਆਪਣੇ ਇੰਸਟਾਗ੍ਰਾਮ ਤੋਂ ਇੱਕ ਤਸਵੀਰ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਜਿਸ 'ਚ ਉਹਨਾਂ ਦੀ ਟੀਮ ਇਸ ਬੱਚੀ ਦੀ ਅਤੇ ਪਰਿਵਾਰ ਦੀ ਮਦਦ ਲਈ ਪਹੁੰਚੇ ਹਨ।ਅੰਮ੍ਰਿਤ ਮਾਨ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ ''ਸਾਡੀ ਟੀਮ ਯਾਨੀ ਭਰਾ ਅੱਜ ਇਸ ਬੱਚੀ ਦੇ ਘਰ ਪਹੁੰਚੇ ਜੋ ਸਿਰਫ 10 ਸਾਲ ਦੀ ਹੈ ਤੇ ਇਸਦੇ ਪਿਤਾ ਦੁਨੀਆਂ 'ਤੇ ਨਹੀਂ ਰਹੇ ਅਤੇ ਮਾਤਾ ਤੇ ਭਰਾ ਨੀ ਸ਼ੂਗਰ ਦੀ ਬਿਮਾਰੀ ਹੈ..ਪੂਰੇ ਹਾਲਾਤਾਂ ਨੂੰ ਅੱਜ ਦੇਖਿਆ ਗਿਆ ਤੇ ਭਵਿੱਖ 'ਚ ਇਸ ਪਰਿਵਾਰ ਨੂੰ ਕੋਈ ਵੀ ਜ਼ਰੂਰਤ ਜਾਂ ਦਿੱਕਤ ਹੁੰਦੀ ਆ ਤਾਂ ਅਸੀਂ ਇਸ ਬੱਚੀ ਦੇ ਪਰਿਵਾਰ ਦੇ ਨਾਲ ਖੜੇ ਆ...ਚਾਹੇ ਪੜਾਈ ਹੋਵੇ ਚਾਹੇ ਇੱਕ ਮਕਾਨ ਬਣਾਉਣਾ ਹੋਵੇ ਜਾਂ ਫਿਰ ਦਵਾਈ ਹੋਵੇ ਅਸੀਂ ਉਸ 'ਚ ਆਪਣਾ ਪੂਰਾ ਯੋਗਦਾਨ ਦੇਵਾਂਗੇ,ਜਿੰਨ੍ਹੇ ਜੋਗੇ ਵੀ ਹੈਂਗੇ ਹਾਂ...ਕਿਉਂਕਿ ਸ਼ੋਸ਼ਲ ਫਾਊਂਡੇਸ਼ਨ ਪਹਿਲਾਂ ਹੀ ਮਦਦ ਕਰ ਰਹੀਆਂ ਨੇ ਇਸ ਪਰਿਵਾਰ ਦੀ ਅਤੇ ਅਸੀਂ ਵੀ ਪੂਰੀ ਕੋਸ਼ਿਸ਼ ਕਾਰਾਂਗੇਂ ਕਿ ਕੋਈ ਕਮੀ ਪੇਸ਼ੀ ਨਾ ਆਵੇ'' ਇਸ ਤੋਂ ਇਲਾਵਾ ਅੰਮ੍ਰਿਤ ਮਾਨ ਨੇ ਟੀਮ ਮੈਂਬਰਜ਼ ਦੇ ਨੰਬਰ ਵੀ ਦਿੱਤੇ ਹਨ ਤਾਂ ਜੋ ਸ਼ੋਸ਼ਲ ਫਾਊਂਡੇਸ਼ਨ ਉਹਨਾਂ ਦੇ ਨਾਲ ਸੰਪਰਕ ਕਰ ਸਕਣ। ਅਤੇ ਅੰਤ 'ਚ ਸਰਬੱਤ ਦਾ ਭਲਾ ਵੀ ਲਿਖਿਆ ਹੈ।
ਹੋਰ ਵੇਖੋ : ਪੀ.ਐਚ.ਡੀ ਕਰ ਅੰਮ੍ਰਿਤ ਮਾਨ ਬਣਨਾ ਚਾਹੁੰਦੇ ਨੇ ਹਲਵਾਈ , ਦੇਖੋ ਵੀਡੀਓ
View this post on Instagram
ਅੰਮ੍ਰਿਤ ਮਾਨ ਅਤੇ ਉਹਨਾਂ ਦੀ ਟੀਮ ਵੱਲੋਂ ਅਜਿਹਾ ਕਦਮ ਵਾਕਈ 'ਚ ਸਰਾਹੁਣ ਦੇ ਕਾਬਿਲ ਹੈ। ਉਹਨਾਂ ਵੱਲੋਂ ਕੀਤਾ ਗਿਆ ਅਜਿਹਾ ਕੋਈ ਉਪਰਾਲਾ ਕਿਸੇ ਗਰੀਬ ਪਰਿਵਾਰ ਦੀ ਜ਼ਿੰਦਗੀ ਸਵਾਰ ਸਕਦਾ ਹੈ।