ਅੰਮ੍ਰਿਤ ਮਾਨ ਹੋਏ ਰੋਮਾਂਟਿਕ, ਨਵਾਂ ਗੀਤ 'ਮੂਨ' ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan June 29th 2019 11:04 AM

ਪੰਜਾਬੀ ਇੰਡਸਟਰੀ ਦਾ ਬੰਬ ਜੱਟ ਯਾਨੀ ਅੰਮ੍ਰਿਤ ਮਾਨ ਜਿਹੜੇ ਆਪਣੇ ਬੀਟ ਗੀਤਾਂ ਨੂੰ ਲੈ ਕੇ ਤਾਂ ਚਰਚਾ 'ਚ ਬਣੇ ਹੀ ਰਹਿੰਦੇ ਹਨ ਪਰ ਹੁਣ ਅੰਮ੍ਰਿਤ ਮਾਨ ਰੋਮਾਂਟਿਕ ਮੋਡ 'ਚ ਆ ਚੁੱਕੇ ਹਨ। ਜੀ ਹਾਂ ਅਦਾਕਾਰ, ਗਾਇਕ ਅਤੇ ਗੀਤਕਾਰ ਅੰਮ੍ਰਿਤ ਮਾਨ ਦਾ ਨਵਾਂ ਰੋਮਾਂਟਿਕ ਗੀਤ 'ਮੂਨ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ 'ਚ ਅੰਮ੍ਰਿਤ ਮਾਨ ਦੇ ਨਾਲ ਮਿਊਜ਼ਿਕ ਡਾਇਰੈਕਟਰ The PropheC ਨੇ ਵੀ ਫ਼ੀਚਰ ਕੀਤਾ ਹੈ। ਅੰਮ੍ਰਿਤ ਮਾਨ ਹੋਰਾਂ ਦੀ ਕਲਮ ਦਾ ਤਾਂ ਹਰ ਕੋਈ ਫੈਨ ਹੈ ਗਾਣੇ ਦੇ ਬੋਲ ਉਹਨਾਂ ਬੜੇ ਹੀ ਖ਼ੂਬਸੂਰਤ ਲਿਖੇ ਹਨ।

ਅੰਮ੍ਰਿਤ ਮਾਨ ਦੇ ਇਸ ਗੀਤ ਦਾ ਵੀਡੀਓ ਵੀ ਸ਼ਾਨਦਾਰ ਹੈ ਜਿਸ 'ਚ ਫੀਮੇਲ ਲੀਡ 'ਚ ਮਾਹਿਰਾ ਸ਼ਰਮਾ ਅਤੇ ਅੰਮ੍ਰਿਤ ਮਾਨ ਇੱਕ ਦੂਜੇ ਨੂੰ ਪਿਆਰ ਤਾਂ ਬਹੁਤ ਕਰਦੇ ਹਨ ਪਰ ਕੋਈ ਵੀ ਕਹਿ ਨਹੀਂ ਪਾ ਰਿਹਾ। ਪਰ ਅਖ਼ੀਰ 'ਚ ਰੋਮਾਂਟਿਕ ਢੰਗ ਨਾਲ ਦੋਨਾਂ ਨੂੰ ਇੱਕ ਦੂਜੇ ਦੇ ਪਿਆਰ ਦਾ ਅਹਿਸਾਸ ਹੁੰਦਾ ਹੈ। ਵੀਡੀਓ ਦਾ ਨਿਰਦੇਸ਼ਨ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਦੀ ਜੋੜੀ ਨੇ ਕੀਤਾ ਹੈ ਜਿਹੜੇ ਟਰੂ ਮੇਕਰਸ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ।

ਹੋਰ ਵੇਖੋ : "ਰੂਲ ਨਹੀਂ ਅਸੂਲ 'ਤੇ ਚਲਦਾ ਹੈ ਇਹ ਅਫ਼ਸਰ", ਡੀ.ਐੱਸ.ਪੀ.ਦੇਵ ਦਾ ਡਾਇਲੌਗ ਪਰੋਮੋ ਆਇਆ ਸਾਹਮਣੇ

 

View this post on Instagram

 

MY MOON 29th JUNE nu? JATT ROMANTIC HOGYA JIDDE DUNIYA DEKHUGI? @officialmahirasharma @prophecproductions #planetrecords #TRUmakers @alikhanhairstylist @houseofhandsomechd ???

A post shared by Amrit Maan (@amritmaan106) on Jun 26, 2019 at 1:16am PDT

ਗੀਤਕਾਰ ਦੇ ਤੌਰ 'ਤੇ ਇੰਡਸਟਰੀ 'ਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਅੰਮ੍ਰਿਤ ਮਾਨ ਨੇ ਗਾਇਕੀ ਦੇ ਨਾਲ ਨਾਲ ਹੁਣ ਅਦਾਕਾਰ ਦੇ ਤੌਰ 'ਤੇ ਵੀ ਚੰਗਾ ਨਾਮਣਾ ਖੱਟਿਆ ਹੈ। ਜਿੱਥੇ ਅੰਮ੍ਰਿਤ ਮਾਨ ਦੇਸੀ ਦਾ ਡਰੰਮ, ਡਿਫਰੈਂਸ, ਟਰੈਂਡਿੰਗ ਨਖ਼ਰਾ ਵਰਗੇ ਬਲਾਕਬਸਟਰ ਗੀਤ ਦੇ ਚੁੱਕੇ ਹਨ ਉੱਥੇ ਹੀ ਆਟੇ ਦੀ ਚਿੜੀ ਅਤੇ ਦੋ ਦੂਣੀ ਪੰਜ ਵਰਗੀਆਂ ਫ਼ਿਲਮਾਂ 'ਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ।

Related Post