ਭਾਰਤੀ ਹਵਾਈ ਫੌਜ ਦੀ ਕਾਰਵਾਈ 'ਤੇ ਵੇਖੋ ਜਰਮਨ ਗੰਨ 

By  Shaminder February 26th 2019 04:52 PM

ਅੰਮ੍ਰਿਤ ਮਾਨ ਨੇ ਆਪਣੇ ਨਵੇਂ ਗੀਤ ਜਰਮਨ ਗੰਨ ਦਾ ਆਡਿਓ ਆ ਚੁੱਕਿਆ ਹੈ । ਇਸ ਗੀਤ ਦਾ ਪੂਰਾ ਵੀਡੀਓ ਅਠਾਈ ਫਰਵਰੀ ਨੂੰ ਆ ਰਿਹਾ ਹੈ । ਅੰਮ੍ਰਿਤ ਮਾਨ ਨੇ ਇਸ ਗੀਤ ਦਾ ਆਡਿਓ ਆਪਣੇ ਸਰੋਤਿਆਂ ਨਾਲ ਸਾਂਝਾ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕਰਕੇ ਇਸ ਗੀਤ ਬਾਰੇ ਜਾਣਕਾਰੀ ਦਿੱਤੀ ਹੈ

ਹੋਰ ਵੇਖੋ :ਕਮੇਡੀ ਕਵੀਨ ਉਪਾਸਨਾ ਸਿੰਘ ਨੇ ਤਿੰਨ ਭਾਸ਼ਾਵਾਂ ‘ਚ ਕੀਤੀਆਂ ਹਨ ਫ਼ਿਲਮਾਂ,13 ਸਾਲ ਦੀ ਉਮਰ ‘ਚ ਕੰਮ ਕਰਨਾ ਕਰ ਦਿੱਤਾ ਸੀ ਸ਼ੁਰੂ,ਜਾਣੋ ਪੂਰੀ ਕਹਾਣੀ

https://www.instagram.com/p/BuMD4hxgwrw/

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਸ ਗੀਤ ਦਾ ਫ੍ਰਸਟ ਲੁਕ ਜਾਰੀ ਕੀਤਾ ਸੀ ।ਗਾਣੇ ਦੀ ਫ਼ੀਚਰਿੰਗ ਕੀਤੀ ਹੈ ' ਘੈਂਟ ਸਿੰਗਰ ਤੇ ਮਿਊਜ਼ਿਕ ਡਾਇਰੈਕਟਰ ਡੀਜੇ ਫਲੋ ਨੇ। ਹਾਲ ਹੀ 'ਚ ਆਪਣੇ ਡੈਬਿਊ ਫਿਲਮ ਆਟੇ ਦੀ ਚਿੜੀ 'ਚ ਨਜ਼ਰ ਆਏ ਅੰਮ੍ਰਿਤ ਮਾਨ ਹੁਣ ਬੈਕ ਟੂ ਬੈਕ ਆਪਣੇ ਟ੍ਰੈਕਸ ਲੈ ਕੇ ਆ ਰਹੇ ਨੇ। ਫਿਲਮ ਤੋਂ ਬਾਅਦ ਉਹਨਾਂ ਦਾ ਗਾਣਾ 'ਕਾਲਰ ਬੋਨ' ਆਇਆ ਜਿਸ ਨੇ ਦਰਸ਼ਕਾਂ ਦੇ ਦਿਲਾਂ ਨੂੰ ਖੂਬ ਟੁੰਬਿਆ ਸੀ ।

ਹੋਰ ਵੇਖੋ :ਅਨਮੋਲ ਗਗਨ ਮਾਨ ਗਾਉਣ ਦੇ ਨਾਲ –ਨਾਲ ਇੱਕ ਵਧੀਆ ਲੇਖਿਕਾ ਵੀ,ਜਾਣੋ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

https://www.instagram.com/p/BuV0zsBAXcj/

ਇਸ ਤੋਂ ਇਲਾਵਾ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੀ ਪ੍ਰੋਜੈਕਟਸ ਦੇ ਨਾਮ ਨੂੰ ਲੈ ਕੇ ਮੁਕਾਬਲਾ ਕਰੜਾ ਹੋ ਗਿਆ ਹੈ। ਸਾਰੇ ਸਿੰਗਰ ਆਪਣੇ ਗਾਣੇ ਜਾਂ ਫਿਲਮ ਦਾ ਨਾਮ ਸਭ ਨਾਲੋਂ ਵੱਖਰਾ ਚਾਹੁੰਦੇ ਨੇ 'ਤੇ ਅੰਮ੍ਰਿਤ ਮਾਨ ਦੇ ਜਿੰਨੇ ਵੀ ਹੁਣ ਤੱਕ ਗਾਣੇ ਆਏ ਹਨ ਸਾਰਿਆਂ ਦਾ ਨਾਮ ਕੁੱਝ ਵੱਖਰਾ ਹੀ ਰਿਹਾ ਹੈ। ਬੰਬ ਜੱਟ ਨਾਲ ਜਾਣੇ ਜਾਣ ਵਾਲੇ ਅੰਮ੍ਰਿਤ ਮਾਨ ਦੇ ਗਾਣੇ ਦਾ ਟਾਈਟਲ ਹੀ ਵੱਖਰਾ ਨਹੀਂ ਹੁੰਦਾ ਸਗੋਂ ਗਾਣਾ ਵੀ ਹੱਟ ਕੇ ਹੁੰਦਾ ਹੈ। ਹੁਣ ਇੰਤਜ਼ਾਰ ਰਹੇਗਾ ਕਿ ਇਹ ਗਾਣਾ ਕਿੰਨਿਆਂ ਦੇ ਦਿਲਾਂ 'ਚ ਜਗ੍ਹਾ ਬਣਾ ਪਾਉਂਦਾ ਹੈ ਜਾਂ ਨਹੀਂ।

Related Post