ਅੰਮ੍ਰਿਤ ਮਾਨ ਨੇ ਸਾਂਝੀ ਕੀਤੀ ਅਸਲੀ ਕਿੰਗ ਦੀ ਵੀਡੀਓ, ਦੇਖ ਤੁਹਾਡਾ ਵੀ ਨਹੀਂ ਰੁਕੇਗਾ ਹਾਸਾ, ਦੇਖੋ ਵੀਡੀਓ

By  Aaseen Khan October 3rd 2019 12:25 PM

ਸੋਸ਼ਲ ਮੀਡੀਆ 'ਤੇ ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੰਨ੍ਹਾਂ ਨੂੰ ਦੇਖ ਹਾਸਾ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਤਾਂ ਖ਼ਾਸ ਕਰਕੇ ਟਿੱਕ ਟੌਕ ਦਾ ਜ਼ਮਾਨਾ ਹੈ ਜਿਸ 'ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀਆਂ ਮਜ਼ਾਕੀਆ ਅਤੇ ਅਜੀਬੋ ਗਰੀਬ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਬੱਚੇ ਦੀ ਵੀਡੀਓ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਦਾ ਨਵਾਂ ਗੀਤ 'ਦ ਕਿੰਗ' ਚੱਲ ਰਿਹਾ ਹੈ ਅਤੇ ਲੇਟਿਆ ਬੱਚਾ ਆਪਣੇ ਹੀ ਅੰਦਾਜ਼ 'ਚ ਪੈਰਾਂ ਨਾਲ ਦੁੱਧ ਵਾਲੀ ਬੋਤਲ ਫੜ ਦੁੱਧ ਪੀ ਰਿਹਾ ਹੈ।

 

View this post on Instagram

 

Asli king ta eh aa astaad?

A post shared by Amrit Maan (@amritmaan106) on Oct 2, 2019 at 10:22pm PDT

ਅੰਮ੍ਰਿਤ ਮਾਨ ਨੇ ਇਸ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ,ਕਿ 'ਅਸਲੀ ਕਿੰਗ ਤਾਂ ਇਹ ਹੈ ਉਸਤਾਦ'। ਅੰਮ੍ਰਿਤ ਮਾਨ ਦੇ ਇਸ ਗਾਣੇ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਹੀ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਯੂ ਟਿਊਬ 'ਤੇ ਇਸ ਗੀਤ ਨੂੰ 10 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਗਾਣੇ ਦੇ ਬੋਲ ਅੰਮ੍ਰਿਤ ਮਾਨ ਦੇ ਹਨ ਤੇ ਸੰਗੀਤ ਮਿਊਜ਼ਿਕ ਡਾਇਰੈਕਟਰ ਇੰਟੈਂਸ ਨੇ ਤਿਆਰ ਕੀਤਾ ਹੈ। ਹੁਣ ਉਹਨਾਂ ਦੇ ਇਸ ਗਾਣੇ 'ਤੇ ਅਜਿਹੇ ਬਹੁਤ ਸਾਰੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ

Related Post