ਆਖਿਰ 7 ਸਾਲਾਂ ਤੋਂ ਕਿਹੜਾ ਬਾਰੂਦ ਸਾਂਭੀ ਬੈਠੇ ਨੇ ਅੰਮ੍ਰਿਤ ਮਾਨ , ਸੁਣੋ ਉਹਨਾਂ ਦੇ ਮੂਹੋਂ

By  Aaseen Khan January 16th 2019 04:04 PM

ਆਖਿਰ 7 ਸਾਲਾਂ ਤੋਂ ਕਿਹੜਾ ਬਾਰੂਦ ਸਾਂਭੀ ਬੈਠੇ ਨੇ ਅੰਮ੍ਰਿਤ ਮਾਨ , ਸੁਣੋ ਉਹਨਾਂ ਦੇ ਮੂਹੋਂ : ਸ਼ੋਸ਼ਲ ਮੀਡੀਆ ਅੱਜ ਸਿਤਾਰਿਆਂ ਲਈ ਉਹ ਪਲੈਟਫਾਰਮ ਬਣ ਚੁੱਕਿਆ ਹੈ ਜਿਸ ਨਾਲ ਹੁਣ ਸਟਾਰਜ਼ ਫੈਨਜ਼ ਨਾਲ ਵੀ ਦੋਸਤਾਂ ਦੀ ਤਰਾਂ ਸੁੱਖ ਦੁੱਖ ਸਾਂਝਾਂ ਕਰਦੇ ਰਹਿੰਦੇ ਹਨ। ਇਸੇ ਤਰਾਂ ਦਾ ਇੱਕ ਵੀਡੀਓ ਬੰਬ ਜੱਟ ਅੰਮ੍ਰਿਤ ਮਾਨ ਹੋਰਾਂ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਅੱਪਲੋਡ ਕੀਤਾ ਹੈ ਜਿਸ 'ਚ ਉਹ ਆਪਣੀ ਅਨਮੋਲ ਗੀਤਕਾਰੀ ਦੀ ਕਿਤਾਬ 'ਚੋਂ ਕੀਮਤੀ ਕੁਝ ਬੋਲ ਆਪਣੇ ਸਰੋਤਿਆਂ ਨਾਲ ਸਾਂਝੇ ਕਰ ਰਹੇ ਹਨ।

https://www.instagram.com/p/Bsr4IEjA4Pp/

ਉਹਨਾਂ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ ਕਿ ਇਹ ਉਹ ਗੀਤ ਹੈ ਜਿਹੜਾ ਸਿਰਫ ਮੇਰੇ ਕਰੀਬੀਆਂ ਨੇ ਸੁਣਿਆ ਹੈ, ਜਿਹੜੇ ਮੇਰੇ ਦਿਲ ਦੇ ਕਰੀਬ ਨੇ ਉਹਨਾਂ ਨੇ ਹੀ ਇਹ ਗਾਣੇ ਸੁਣੇ ਨੇ। ਉਹਨਾਂ ਲਿਖਿਆ ਕਿ ਇਹ 7 ਸਾਲਾਂ ਦਾ ਬਾਰੂਦ ਇਕੱਠਾ ਕੀਤਾ ਹੋਇਆ ਹੈ ,ਇਕੱਠਾ ਬੰਬ ਸੁੱਟਾਂਗੇ। ਜਨਾਬ ਬੰਬ ਦਾ ਤਾਂ ਪਤਾ ਨਹੀਂ ਪਰ ਜਿਹੜੇ ਟੱਪੇ ਅੰਮ੍ਰਿਤ ਮਾਨ ਸੁਣਾ ਰਹੇ ਨੇ ਬੜੇ ਹੀ ਖੂਬਸੂਰਤ ਹਨ। ਅੰਮ੍ਰਿਤ ਮਾਨ ਨੇ ਕਿਹਾ ਕਿ ਜਲਦ ਉਹ ਇਹਨਾਂ ਟੱਪਿਆਂ ਦਾ ਆਡੀਓ ਰਿਲੀਜ਼ ਕਰਨਗੇ। ਉਹਨਾਂ ਦਾ ਇਹ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਕੁਝ ਹੀ ਘੰਟਿਆਂ 'ਚ ਵੀਡੀਓ ਨੂੰ 50 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।

Amrit Maan share his unreleased songs with his fans on instagram Amrit Maan

ਹੋਰ ਵੇਖੋ :‘ਆਪਣਾ ਟਾਈਮ ਆਏਗਾ’- ਰਣਵੀਰ ਨੇ ਦਿਖਾਇਆ ਜ਼ਬਰਦਸਤ ਅੰਦਾਜ਼ , ਦੇਖੋ ਵੀਡੀਓ

ਦੱਸ ਦਈਏ ਅੰਮ੍ਰਿਤ ਮਾਨ ਇਸ ਸਮੇਂ ਦੁਬਈ 'ਚ ਹਨ। 11 ਜਨਵਰੀ ਨੂੰ ਰਿਲੀਜ਼ ਹੋਈ ਉਹਨਾਂ ਦੀ ਫਿਲਮ 'ਦੋ ਦੂਣੀ ਪੰਜ' ਨੂੰ ਬਾਕਸ ਆਫਿਸ 'ਤੇ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫਿਲਮ 'ਉਹਨਾਂ ਦੇ ਨਾਲ ਈਸ਼ਾ ਰਿੱਖੀ , ਕਰਮਜੀਤ ਅਨਮੋਲ , ਅਤੇ ਰਾਣਾ ਰਣਬੀਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਫਿਲਮ ਨੂੰ ਬਾਲੀਵੁਡ ਦੇ ਰੈਪ ਸਟਾਰ ਬਾਦਸ਼ਾਹ ਦੀ ਪ੍ਰੋਡਕਸ਼ਨ 'ਚ ਬਣਾਇਆ ਗਿਆ ਹੈ। ਅਤੇ ਬਾਦਸ਼ਾਹ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

Related Post