ਅੰਮ੍ਰਿਤ ਮਾਨ ਨੇ ਆਪਣੀ ਐਲਬਮ ਦਾ ਪੋਸਟਰ ਕੀਤਾ ਸਾਂਝਾ, ਇਹ ਗਾਣੇ ਹੋਣਗੇ ਐਲਬਮ ਵਿੱਚ

By  Rupinder Kaler July 28th 2021 03:12 PM

ਅੰਮ੍ਰਿਤ ਮਾਨ ਛੇਤੀ ਹੀ ਆਪਣੇ ਪ੍ਰਸ਼ੰਸਕਾਂ ਲਈ ਐਲਬਮ ਲੈ ਕੇ ਆ ਰਹੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੀ ਐਲਬਮ 'All Bomb' ਦੀ ਪੂਰੀ ਟਰੈਕ ਲਿਸਟ ਦਾ ਐਲਾਨ ਕਰ ਦਿੱਤਾ ਹੈ। ਅੰਮ੍ਰਿਤ ਮਾਨ ਨੇ ਆਪਣੀ ਐਲਬਮ ਦਾ ਪੋਸਟਰ ਸਾਂਝਾ ਕਰਦੇ ਹੋਏ ਗਾਣਿਆਂ ਦੇ ਟਾਈਟਲ ਨੂੰ ਵੀ ਰਿਵੀਲ ਕੀਤਾ ਹੈ।

ਹੋਰ ਪੜ੍ਹੋ :

ਊਰਵਸ਼ੀ ਰੌਤੇਲਾ ਲਈ ਮੁਸੀਬਤ ਬਣ ਗਈ ਉਸ ਦੀ ਲੰਬਾਈ, ਲਹਿੰਬਰਗਿਨੀ ‘ਚੋਂ ਨਿਕਲਣ ਵਿੱਚ ਹੋਈ ਪ੍ਰੇਸ਼ਾਨੀ

Image Source: Instagram

ਇਸ ਐਲਬਮ 'ਚ ਵੱਖ ਵੱਖ ਗਾਇਕਾਂ ਦੇ ਨਾਲ ਅੰਮ੍ਰਿਤ ਮਾਨ ਦੇ ਟੋਟਲ 10 ਗੀਤ ਹੋਣਗੇ। 'All Bomb' ਐਲਬਮ ਸਪੀਡ ਰਿਕਾਰਡਜ਼ ਦੇ ਲੇਬਲ ਹੇਠ 6 ਅਗਸਤ ਨੂੰ ਰਿਲੀਜ਼ ਕੀਤੀ ਜਾਵੇਗੀ। ਫੁਲ ਐਲਬਮ ਦੇ ਰਿਲੀਜ਼ ਤੋਂ ਅੰਮ੍ਰਿਤ ਮਾਨ ਪਹਿਲਾਂ ਐਲਬਮ ਦੇ ਤਿੰਨ ਟਰੈਕਸ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ।

ਜਿਨ੍ਹਾਂ ਵਿਚ ਅੰਮ੍ਰਿਤ ਤੇ ਨਿਮਰਤ ਖਹਿਰਾ ਦਾ ਗੀਤ ਸਿਰਾ ਈ ਹੋਊ, ਕਾਲਾ ਘੋੜਾ ਅਤੇ ਟਾਈਟਲ ਟਰੈਕ 'All Bomb' ਗੀਤ ਸ਼ਾਮਿਲ ਹਨ। ਐਲਬਮ ਦਾ ਮਿਊਜ਼ਿਕ ਦੇਸੀ ਕਰੂ, ਇਕਵਿੰਦਰ ਸਿੰਘ ਅਤੇ ਡਾ. ਜ਼ਿਊਸ ਨੇ ਦਿੱਤਾ ਹੈ ।

Related Post