ਅੰਮ੍ਰਿਤਾ ਸਿੰਘ ਨੇ ਕੰਨ ਫੜ ਸੈਫ ਅਲੀ ਖਾਨ ਨੂੰ ਘਰੋਂ ਕੱਢਿਆ ਸੀ ਬਾਹਰ, ਤਲਾਕ ਲਈ ਸੈਫ ਅਲੀ ਖਾਨ ਨੇ ਲਗਾਏ ਸਨ ਇਹ ਭੱਦੇ ਇਲਜ਼ਾਮ 

By  Rupinder Kaler February 9th 2019 03:17 PM

90 ਦੇ ਦਹਾਕੇ ਵਿੱਚ ਆਪਣੀ ਖੂਬਸੁਰਤੀ ਅਤੇ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਤਹਿਲਕਾ ਮਚਾਉਣ ਵਾਲੀ ਐਕਟਰੈੱਸ ਅੰਮਿਤਾ ਸਿੰਘ ਆਪਣਾ ੬੧ਵਾਂ ਜਨਮ ਦਿਨ ਮਨਾ ਰਹੀ ਹੈ । ਅੰਮ੍ਰਿਤਾ ਨੇ ੩੬ ਸਾਲ ਪਹਿਲਾਂ ਫਿਲਮ ਬੇਤਾਬ ਨਾਲ ਬਾਲਵੁੱਡ ਵਿੱਚ ਐਂਟਰੀ ਕੀਤੀ ਸੀ ਅੰਮ੍ਰਿਤਾ ਆਪਣੇ ਬੋਲਡ ਅਤੇ ਬੇਬਾਕ ਅੰਦਾਜ਼ ਲਈ ਹਮੇਸ਼ਾ ਸੁਰਖੀਆਂ ਵਿੱਚ ਰਹੀ ਹੈ । ਉਸ ਦੌਰ ਵਿੱਚ ਅੰਮ੍ਰਿਤਾ ਦੇ ਨਾਲ ਹਰ ਡਾਇਰੈਕਟਰ ਤੇ ਐਕਟਰ ਕੰਮ ਕਰਨਾ ਚਾਹੁੰਦਾ ਸੀ ।

Saif Ali Khan And Amrita Singh Saif Ali Khan And Amrita Singh

ਪਰ ਲੋਕਾਂ ਨੂੰ ਸਨੀ ਦਿਓਲ ਤੇ ਅੰਮ੍ਰਿਤਾ ਦੀ ਸਭ ਤੋਂ ਵੱਧ ਜੋੜੀ ਪਸੰਦ ਆਈ ਸੀ । ਸਨੀ ਦਿਓਲ, ਕ੍ਰਿਕੇਟਰ ਰਵੀ ਸ਼ਾਸਤਰੀ ਅਤੇ ਅਭਿਨੇਤਾ ਵਿਨੋਦ ਖੰਨਾ ਦੇ ਨਾਲ ਅੰਮ੍ਰਿਤਾ ਦੇ ਅਫੇਅਰ ਦੇ ਸਭ ਵੱਧ ਚਰਚੇ ਰਹੇ । ਪਰ ਇਸ ਪੰਜਾਬੀ ਕੁੜੀ ਦਾ ਦਿਲ ਨਵਾਬ ਸੈਫ ਅਲੀ ਖਾਨ 'ਤੇ ਆ ਗਿਆ । ਉਮਰ ਦੇ ੧੨ ਸਾਲ ਦੇ ਅੰਤਰ ਕਰਕੇ ਇਹ ਵਿਆਹ ਜ਼ਿਆਦਾ ਚਿਰ ਨਹੀ ਚੱਲ ਸਕਿਆ ।

Saif Ali Khan And Amrita Singh Saif Ali Khan And Amrita Singh

ਵਿਆਹ ਦੇ ਕੁਝ ਸਾਲਾਂ ਬਾਅਦ ਸਾਲ 2੦੦4  ਵਿੱਚ ਦੋਹਾਂ ਦਾ ਤਲਾਕ ਹੋ ਗਿਆ । ਇੱਕ ਇੰਟਵਿਊ ਵਿੱਚ ਸੈਫ ਅਲੀ ਖਾਨ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਾ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੀ ਸੀ । ਸੈਫ ਅਲੀ ਖਾਨ ਨੇ ਅੰਮ੍ਰਿਤਾ ਤੇ ਗਾਲਾਂ ਕੱਢਣ ਤੇ ਪ੍ਰਤਾੜਿਤ ਕਰਨ ਦਾ ਵੀ ਇਲਜ਼ਾਮ ਲਗਾਇਆ ਸੀ । ਅੰਮ੍ਰਿਤਾ ਨੇ ਵਿਆਹ ਤੋਂ ਬਾਅਦ ਫਿਲਮਾਂ ਕਰਨੀਆਂ ਬੰਦ ਕਰ ਦਿੱਤੀਆਂ ਹਨ । ਅੰਮ੍ਰਿਤਾ ਦੇ ਦੋ ਬੱਚੇ ਸਾਰਾ ਅਲੀ ਖਾਨ ਤੇ ਅਬਰਾਹਮ ਹਨ । ਸਾਰਾ ਅਲੀ ਹੂਬਹੂ ਆਪਣੀ ਮਾਂ ਵਾਂਗ ਦਿਖਾਈ ਦਿੰਦੀ ਹੈ ਹੁਣ ਤੱਕ ਉਸ ਦੀਆਂ ਦੋ ਫਿਲਮਾਂ ਆਈਆਂ ਹਨ ਜਿਹੜੀਆਂ ਸੁਪਰ ਹਿੱਟ ਰਹੀਆਂ ਹਨ ।

Related Post