ਚਮਕੀਲੇ ਤੋਂ ਬਾਅਦ ਗਾਇਕੀ ਦੇ ਖੇਤਰ 'ਚ ਅੰਮ੍ਰਿਤਾ ਵਿਰਕ ਨੇ ਬਣਾਏ ਸਨ ਕਈ ਰਿਕਾਰਡ, ਜਾਣੋਂ ਪੂਰੀ ਕਹਾਣੀ 

By  Rupinder Kaler February 7th 2019 01:53 PM

ਅੰਮ੍ਰਿਤਾ ਵਿਰਕ ਨੂੰ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਹਰ ਅਖਾੜੇ ਵਿੱਚ ਏਨੀਂ ਭੀੜ ਦਿਖਾਈ ਦਿੰਦੀ ਹੈ ਕਿ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਮਿਲਦੀ । ਅੰਮ੍ਰਿਤਾ ਵਿਰਕ ਦੀ ਅਵਾਜ਼ ਤੇ ਹੇਕ ਵੱਡੇ ਵੱਡੇ ਗਾਇਕਾਂ ਨੂੰ ਸੋਚਾਂ ਵਿੱਚ ਪਾ ਦਿੰਦੀ ਹੈ । ਉਸ ਦਾ ਜਨਮ 11 ਜੂਨ 1975 ਨੂੰ ਜਲੰਧਰ ਦੇ ਪਿੰਡ ਵਿਰਕ ਵਿੱਚ ਹੋਇਆ । ਉਹਨਾਂ ਨੂੰ ਬਚਪਨ ਤੋਂ ਹੀ ਗਾਣੇ ਗਾਉਣ ਦਾ ਸ਼ੌਂਕ ਸੀ । ਅੰਮ੍ਰਿਤਾ ਦੇ ਪਿਤਾ ਵੀ ਵਧੀਆ ਗਾਇਕ ਸਨ, ਇਸ ਲਈ ਵਿਰਕ ਨੇ ਆਪਣੇ ਪਿਤਾ ਤੋਂ ਹੀ ਸੰਗੀਤ ਦਾ ਹਰ ਵਲ੍ਹ ਸਿਖਿਆ ਸੀ ।

amrita virk and her father-mother amrita virk and her father-mother

ਪਿਤਾ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਅੰਮ੍ਰਿਤਾ ਵਿਰਕ ਨੇ ਬਚਪਨ ਵਿੱਚ ਹੀ ਚਮਕੀਲੇ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ । ਚਮਕੀਲੇ ਦਾ ਗਾਣਿਆਂ ਵਿੱਚੋਂ ਅੰਮ੍ਰਿਤਾ ਨੂੰ ਤਲਵਾਰ ਮੈਂ ਕਲਗੀਧਰ ਦੀ ਸਭ ਤੋਂ ਵੱਧ ਪਸੰਦ ਸੀ । ਇਹ ਗਾਣਾ ਅੰਮ੍ਰਿਤਾ ਨੇ ਤੀਜੀ ਕਲਾਸ ਤੋਂ ਹੀ ਆਪਣੇ ਸਕੂਲ ਦੇ ਪ੍ਰੋਗਰਾਮਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ । ਅੰਮ੍ਰਿਤਾ ਵਿਰਕ ਜਿਸ ਸਮੇਂ ਦਸਵੀਂ ਵਿੱਚ ਸਨ ਤਾਂ ਉਸ ਸਮੇਂ ਉਹਨਾਂ ਦੇ ਸਕੂਲ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਹੋਇਆ ਸੀ ।

amrita virk amrita virk

ਇਸ ਪ੍ਰੋਗਰਾਮ ਵਿੱਚ ਅੰਮ੍ਰਿਤਾ ਵਿਰਕ ਨੇ ਜਦੋਂ ਗਾਣਾ ਗਾਇਆ ਤਾਂ ਉਸ ਪ੍ਰੋਗਰਾਮ ਵਿੱਚ ਮੌਜੂਦ ਕਈ ਗਾਇਕਾਂ ਨੇ ਉਸ ਦੀ ਬਹੁਤ ਸ਼ਲਾਘਾ ਕੀਤੀ ਸੀ ਜਿਸ ਤੋਂ ਬਾਅਦ ਅੰਮ੍ਰਿਤਾ ਵਿਰਕ ਨੇ ਪ੍ਰੋਫੈਸ਼ਨਲ ਤਰੀਕੇ ਨਾਲ ਗਾਉਣ ਦਾ ਮਨ ਬਣਾ ਲਿਆ ਸੀ । ਅੰਮ੍ਰਿਤਾ ਵਿਰਕ ਨੇ 1997 ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪੈਰ ਰੱਖਿਆ ਸੀ । ਸਭ ਤੋਂ ਪਹਿਲਾਂ ਉਹਨਾਂ ਨੇ ਮੇਜਰ ਰਾਜਸਥਾਨੀ ਨਾਲ ਗਾਉਣਾ ਸ਼ੁਰੂ ਕੀਤਾ ਸੀ ।

amrita virk amrita virk

ਅੰਮ੍ਰਿਤਾ ਵਿਰਕ ਨੇ ਮੇਜਰ ਰਾਜਸਥਾਨੀ ਨਾਲ ਤਿੰਨ ਚਾਰ ਮਹੀਨੇ ਹੀ ਕੰਮ ਕੀਤਾ ਪਰ ਉਹਨਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਅੰਮ੍ਰਿਤਾ ਸੋਲੋ ਗਾਣੇ ਗਾਵੇ । ਅੰਮ੍ਰਿਤਾ ਵਿਰਕ ਨੇ 1998 ਵਿੱਚ ਪਹਿਲੀ ਕੈਸੇਟ ਕੱਲੀ ਬਹਿਕੇ ਰੋ ਲੈਨੀ ਹਾਂ ਕੱਢੀ । ਅੰਮ੍ਰਿਤਾ ਵਿਰਕ ਦੀ ਇਹ ਕੈਸੇਟ ਸੁਪਰ ਹਿੱਟ ਰਹੀ ਲੋਕਾਂ ਨੇ ਇਸ ਕੈਸੇਟ ਨੂੰ ਬਹੁਤ ਪਿਆਰ ਦਿੱਤਾ ।

amrita virk amrita virk

ਅੰਮ੍ਰਿਤਾ ਵਿਰਕ ਨੇ ਗਾਇਕੀ ਦੇ ਖੇਤਰ ਵਿੱਚ ਕਈ ਰਿਕਾਰਡ ਕਾਇਮ ਕੀਤੇ ਹਨ । ਉਹਨਾਂ ਨੇ ਇੱਕ ਮਹੀਨੇ ਵਿੱਚ 40 ਸ਼ੋਅ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਸੀ ਜਿਹੜਾ ਕਿ ਹੁਣ ਤੱਕ ਕੋਈ ਨਹੀਂ ਤੋੜ ਸਕਿਆ । ਇਸ ਤੋਂ ਇਲਾਵਾ ਇੱਕ ਸਾਲ ਵਿੱਚ 10  ਕੈਸੇਟਾਂ ਕਰਨ ਦਾ ਰਿਕਾਰਡ ਵੀ ਉਹਨਾਂ ਦੇ ਨਾਂ ਬੋਲਦਾ ਹੈ । ਅੰਮ੍ਰਿਤਾ ਵਿਰਕ ਨੂੰ ਫੀਮੇਲ ਚਮਕੀਲਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਰਿਕਾਰਡ ਚਮਕੀਲੇ ਦੇ ਨਾਂ ਹੀ ਬੋਲਦੇ ਸਨ । ਇਸ ਤੋਂ ਇਲਾਵਾ ਅੰਮ੍ਰਿਤਾ ਨੂੰ ਬਚਪਨ ਤੋਂ ਹੀ ਚਮਕੀਲੇ ਦੇ ਗਾਣੇ ਗਾਉਣ ਦਾ ਸ਼ੌਂਕ ਸੀ ਇਸ ਲਈ ਵੀ ਉਹਨਾਂ ਨੂੰ ਫੀਮੇਲ ਚਮਕੀਲਾ ਕਿਹਾ ਜਾਂਦਾ ਹੈ ।

https://www.youtube.com/watch?v=fZVxQFdg0AY

ਅੰਮ੍ਰਿਤਾ ਵਿਰਕ ਦੇ ਸੰਗੀਤਕ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਲਗਭਗ 56 ਕੈਸੇਟਾਂ ਬਜ਼ਾਰ ਵਿੱਚ ਆ ਚੁੱਕੀਆਂ ਹਨ । 4੦੦ ਤੋਂ ਵੱਧ ਗਾਣੇ ਉਹਨਾਂ ਦੇ ਗਾਣੇ ਆ ਚੁੱਕੇ ਹਨ । ਜੇਕਰ ਉਹਨਾਂ ਦੀਆਂ ਸੁਪਰ ਹਿੱਟ ਐਲਬਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਸਭ ਤੋਂ ਪਹਿਲਾਂ ਵਿਛੋੜਾ ਪੈ ਗਿਆ ਸਾਡਾ, ਟੁੱਟ ਕੇ ਸ਼ਰੀਕ ਬਣ ਗਿਆ, ਤੂੰ ਮੈਨੂੰ ਭੁੱਲ ਜਾਵੇਗਾ, ਟਿਮ-ਟਿਮਾਉਂਦੇ ਤਾਰੇ ਉਹਨਾਂ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕੈਸੇਟਾਂ ਸਨ ।

https://www.youtube.com/watch?v=dyjwCVkSCCk

ਇਸ ਤੋਂ ਇਲਾਵਾ ਮੇਰੇ ਪਿੰਡ ਦੀਆਂ ਗਲੀਆਂ ਵਿੱਚੋਂ ਕੀ ਲੱਭਦਾ ਸਰਦਾਰਾ, ਕਿਹੜਾ ਸਾਬਣ ਲਾਵਾਂ ਰੰਗ ਦੇ ਕਾਲੇ ਨੂੰ, ਤੇਰੀ ਪੱਗ ਦੀ ਝਾਲਰ ਬਣ ਜਾਵਾ ਪੁਲਸੀਆ ਯਾਰਾ, ਬੰਬੇ ਕਦੇ ਗੁਹਾਟੀ ਸਮੇਤ ਕਈ ਕੈਸੇਟਾਂ ਸੁਪਰ ਡੁਪਰ ਹਿੱਟ ਰਹੀਆਂ ਹਨ । ਜੇਕਰ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਸਾਲ 2੦੦੦ ਵਿੱਚ ਮਲਕੀਤ ਸਿੰਘ ਬੈਗੋਵਾਲ ਨਾਲ ਹੋਇਆ ।

Amrita Virk Amrita Virk

ਵਿਆਹ ਤੋਂ ਬਾਅਦ ਉਹਨਾਂ ਦੇ ਘਰ ਦੋ ਬੱਚੇ ਹੋਏ । ਉਹਨਾਂ ਦੇ ਬੇਟੇ ਦਾ ਨਾਂ ਰਾਘਵ ਹੈ ਉਹ ਵੀ ਅੰਮ੍ਰਿਤਾ ਵਾਂਗ ਚੰਗਾ ਗਾਇਕ ਹੈ । ਅੰਮ੍ਰਿਤਾ ਵਿਰਕ ਦਾ ਪੂਰਾ ਪਰਿਵਾਰ ਕੈਨੇਡਾ ਵਿੱਚ ਸੈੱਟ ਹੈ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਉਹਨਾਂ ਦੇ ਗਾਣੇ ਤੇ ਸ਼ੋਅ ਦਾ ਇੰਤਜ਼ਾਰ ਰਹਿੰਦਾ ਹੈ ।

Related Post