ਨਵੇਂ ਸਾਲ ਤੋਂ ਪਹਿਲਾਂ ਗੁਰਦਾਸ ਮਾਨ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ, ਦੇਖੋ ਤਸਵੀਰਾਂ 

By  Rupinder Kaler December 31st 2018 07:18 PM

ਗਾਇਕ ਤੇ ਫ਼ਿਲਮੀ ਕਲਾਕਾਰ ਗੁਰਦਾਸ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਹੈ । ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰਬਾਣੀ ਤੇ ਸ਼ਬਦ ਕੀਰਤਨ ਸਰਵਣ ਕੀਤਾ। ਗੁਰਦਾਸ ਮਾਨ ਨੇ ਇਸ ਮੌਕੇ ਕਿਹਾ ਕਿ ਗੁਰੂ ਮਹਾਰਾਜ ਦੇ ਹਜ਼ੂਰ ਨਤਮਸਤਕ ਹੋ ਕੇ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ।

gurdas maan gurdas maan

ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ । ਇਸ ਦੌਰਾਨ ਉਹਨਾਂ ਕਿਹਾ ਕਿ ਇਹ ਪਾਵਨ ਪੁਰਬ ਦੇਸ਼-ਵਿਦੇਸ਼ ਵਿੱਚ ਸਭ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ।ਮਾਨ ਨੇ ਕੁਝ ਸਮਾਂ ਲੰਗਰ ਹਾਲ ਵਿੱਚ ਵੀ ਗੁਜਾਰਿਆ ਤੇ ਇੱਥੇ ਉਹਨਾਂ ਨੇ ਸੰਗਤ ਦੀ ਸੇਵਾ ਵੀ ਕੀਤੀ ।

gurdas maan gurdas maan

ਗੁਰਦਾਸ ਮਾਨ ਉਹ ਕਲਾਕਾਰ ਹੈ ਜਿਸ ਨੇ ਨਾ ਸਿਰਫ ਗਾਇਕੀ ਦੇ ਖੇਤਰ ਵਿੱਚ ਨਾਂ ਚਮਕਾਇਆ ਹੈ ਬਲਕਿ ਅਦਾਕਾਰੀ ਦਾ ਵੀ ਲੋਹਾ ਮਨਵਾਇਆ ਹੈ । ਪਾਲੀਵੁੱਡ ਵਿੱਚ ਉਹਨਾਂ ਨੇ ਹੁਣ ਤੱਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ । ਜਿਹੜੀਆਂ ਕਿ ਅੱਜ ਵੀ ਵੇਖੀਆਂ ਜਾਂਦੀਆਂ ਹਨ ।ਉਸ ਦੇ ਗਾਏ ਗੀਤ ਹਰ ਕੋਈ ਸੁਣਦਾ ਹੈ ।

gurdas maan gurdas maan

Related Post