ਅਨੰਨਿਆ ਸ਼ਰਮਾ ਇਸ ਲਈ ਬਣੀ ਛੋਟਾ ਚੈਂਪ ਸੀਜ਼ਨ 6 ਦੀ ਵਿਜੇਤਾ, ਹੁਣ ਪੀਟੀਸੀ ਪਲੇਅ ਐਪ 'ਤੇ ਦੇਖੋ VOPCC 6 ਦੇ ਸਾਰੇ ਐਪੀਸੋਡ

By  Aaseen Khan July 31st 2019 11:47 AM

13 ਜੁਲਾਈ ਨੂੰ ਹੋਏ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਦੇ ਗਰੈਂਡ ਫਿਨਾਲੇ 'ਚ ਅਨੰਨਿਆ ਸ਼ਰਮਾ ਨੇ ਆਪਣੀ ਸ਼ਾਨਦਾਰ ਗਾਇਕੀ ਦੇ ਦਮ 'ਤੇ ਇਹ ਖ਼ਿਤਾਬ ਆਪਣੇ ਨਾਮ ਕੀਤਾ। ਜੰਮੂ ਕਸ਼ਮੀਰ ਦੇ ਉਧਮਪੁਰ ਦੀ ਰਹਿਣ ਵਾਲੀ ਅਨੰਨਿਆ ਸ਼ਰਮਾ ਨੇ ਫਾਈਨਲ ਵਿੱਚ ਪਹੁੰਚੇ 5 ਪ੍ਰਤਿਭਾਗੀਆਂ ਨੂੰ ਪਿੱਛੇ ਛੱਡਦੇ ਹੋਏ ‘ਪੀਟੀਸੀ ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਦੀ ਟਰਾਫੀ ਆਪਣੇ ਨਾਂਅ ਕੀਤੀ।

ਅਨੰਨਿਆ ਸ਼ਰਮਾ ਇਸ ਖ਼ਿਤਾਬ ਲਈ ਕਿਉਂ ਦਰਸ਼ਕਾਂ ਦੀ ਅਤੇ ਜੱਜਾਂ ਦੀ ਸਭ ਤੋਂ ਪਹਿਲੀ ਪਸੰਦ ਰਹੀ ਇਸ ਦਾ ਸਬੂਤ ਦਿੰਦੀ ਹੈ ਉਸ ਦੀ ਇਹ ਪਰਫਾਰਮੈਂਸ ਜਿਸ 'ਚ ਅਨੰਨਿਆ ਨੇ ਸ਼ਰਮਾ ਨੂਰ ਜਹਾਂ ਦਾ ਗੀਤ 'ਮੈਂ ਤੇ ਮੇਰਾ ਦਿਲਬਰ ਜਾਨੀ' ਗਾਇਆ ਅਤੇ ਹਰ ਕਿਸੇ ਨੂੰ ਗਾਇਕਾ ਨੂਰ ਜਹਾਂ ਦੀ ਯਾਦ ਦਿਲਾ ਦਿੱਤੀ। ਅਨੰਨਿਆ ਸ਼ਰਮਾ ਦੀ ਇਹ ਹੀ ਪਰਫਾਰਮੈਂਸ ਨਹੀਂ ਸਗੋਂ ਪੂਰੇ ਸੀਜ਼ਨ 'ਚ ਦਿੱਤੀ ਹਰ ਇੱਕ ਪਰਫਾਰਮੈਂਸ ਸ਼ਾਨਦਾਰ ਰਹੀ ਹੈ ਜਿਸ ਦਾ ਅਨੰਦ ਹੁਣ ਪੀਟੀਸੀ ਪਲੇਅ ਐਪ 'ਤੇ ਮਾਣਿਆ ਜਾ ਸਕਦਾ ਹੈ।

ਜੀ ਹਾਂ ਅਨੰਨਿਆ ਸ਼ਰਮਾ ਦੀ ਪਰਫਾਰਮੈਂਸ ਹੀ ਨਹੀਂ ਸਗੋਂ ਪੀਟੀਸੀ ਪਲੇਅ ਐਪ 'ਤੇ ਹੁਣ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਦੇ ਸਾਰੇ ਐਪੀਸੋਡ ਦੇਖੇ ਜਾ ਸਕਦੇ ਹਨ।

ਪੀਟੀਸੀ ਪਲੇਅ ਐਪ 'ਤੇ ਜਿੱਥੇ ਪੀਟੀਸੀ ਪੰਜਾਬੀ ਦੇ ਸਾਰੇ ਸ਼ੋਅਜ਼ ਦਾ ਅਨੰਦ ਮਾਣ ਸਕਦੇ ਹੋ ਉੱਥੇ ਹੀ ਲਾਈਵ ਗੁਰਬਾਣੀ ਦਾ ਸਿੱਦਾ ਪ੍ਰਸਾਰਣ ਵੀ ਐਪ 'ਤੇ ਕੀਤਾ ਜਾ ਰਿਹਾ ਹੈ। ਇਸ ਲਈ ਹੁਣੇ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ 'ਤੇ 7 ਚੈਨਲਾਂ ਸਮੇਤ ਦੇਖੋ ਦੇਸ਼ ਦੁਨੀਆਂ ਦਾ ਹਰ ਇੱਕ ਖ਼ਬਰ।

Related Post