1984 ਦੇ ਦੰਗਿਆਂ ਦਾ ਦਰਦ ਦਿਲ ਵਿੱਚ ਸਮੋਈ ਬੈਠੇ ਹਨ ਅਦਾਕਾਰ ਅੰਗਦ ਬੇਦੀ, ਇਸ ਤਰ੍ਹਾਂ ਦੇ ਹਲਾਤਾਂ ਦਾ ਕਰਨਾ ਪਿਆ ਸੀ ਸਾਹਮਣਾ

By  Rupinder Kaler August 17th 2020 11:22 AM

1984 ਦੇ ਦੰਗਿਆਂ ਦਾ ਦਰਦ ਕਈ ਲੋਕ ਦਿਲ ਵਿੱਚ ਸਮੋਈ ਬੈਠੇ ਹਨ । ਅਦਾਕਾਰ ਅੰਗਦ ਬੇਦੀ ਜਦੋਂ ਵੀ ਉਸ ਮੰਜ਼ਰ ਨੂੰ ਯਾਦ ਕਰਦੇ ਹਨ ਤਾਂ ਉਹਨਾਂ ਦੀ ਰੂਹ ਕੰਬ ਜਾਂਦੀ ਹੈ । 1984 ਦੰਗਿਆਂ ਦੌਰਾਨ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਸਭ ਤੇ ਇੱਕ ਇੰਟਰਵਿਊ ਵਿੱਚ ਗੱਲ ਰੱਖੀ ਹੈ । ਅੰਗਦ ਨੇ ਇਕ ਇੰਟਰਵਿਊ 'ਚ ਦੱਸਿਆ, 'ਸਾਡੇ ਕੋਲ ਰਹਿਣ ਲਈ ਘਰ ਨਹੀਂ ਸੀ। ਅਸੀਂ ਆਪਣੇ ਦੋਸਤਾਂ ਦੇ ਗੈਸਟ ਹਾਊਸ ਤੇ ਘਰਾਂ 'ਚ ਰਹਿੰਦੇ ਸਨ।

https://www.instagram.com/p/CD03zsTH80A/

ਮੈਂ ਸਪੋਰਟਸ 'ਚ ਬਹੁਤ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਕਿਉਂਕਿ ਮੈਂ ਸਾਬਕਾ ਭਾਰਤੀ ਕ੍ਰਿਕਟਰ ਕਪਤਾਨ ਦਾ ਮੁੰਡਾ ਸੀ। ਮੇਰੀ ਸਮੀਖਿਆ ਕੀਤੀ ਗਈ ਹੈ, ਮੈਨੂੰ ਪਤਾ ਹੈ ਕਿ ਮੇਰੇ ਪਿਤਾ ਜੀ 'ਤੇ ਕੀ ਬੀਤ ਰਹੀ ਸੀ। ਇਹ ਆਸਾਨ ਨਹੀਂ ਸੀ। ਇੱਥੇ ਹੀ ਬਸ ਨਹੀਂ ਸਾਨੂੰ ਦਿੱਲੀ ਤੇ ਦੇਸ਼ ਛੱਡਣ ਲਈ ਕਿਹਾ ਗਿਆ ਸੀ। ਇਹ ਸਭ ਖੁਲ੍ਹੇ 'ਚ ਕੀਤਾ ਗਿਆ ਹੈ। ਇਕ ਉਹ ਸਮਾਂ ਵੀ ਸੀ ਜਦੋਂ ਅਸੀਂ ਪਿਤਾ ਦੇ ਦਫ਼ਤਰ 'ਚ ਸੌਂਦੇ ਸਨ।

https://www.instagram.com/p/CDfzKYaHyWr/

' ਅੰਗਦ ਨੇ ਅੱਗੇ ਕਿਹਾ, 'ਸਿੱਖਾਂ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਤੇ ਅਸੀਂ ਖ਼ਤਰੇ 'ਚ ਸਾਂ ਪਰ ਮੇਰੇ ਪਿਤਾ ਨੇ ਕਿਹਾ ਕਿ ਕੁਝ ਨਹੀਂ ਕਰਨ ਵਾਲੇ, ਉਨ੍ਹਾਂ ਅੱਗੇ ਕਿਹਾ ਕਿ ਅਸੀਂ ਭਾਰਤ ਲਈ ਪੈਦਾ ਹੋਏ ਹਨ, ਅਸੀਂ ਇੱਥੇ ਰਹਿ ਰਹੇ ਹਾਂ। ਜੇ ਉਹ ਆਉਣਾ ਚਾਹੁੰਦੇ ਹਨ ਤੇ ਸਾਨੂੰ ਮਾਰਨਾ ਚਾਹੁੰਦੇ ਹਨ ਤਾਂ ਉਹ ਸਾਨੂੰ ਮਾਰ ਸਕਦੇ ਹਨ... ਉਹ ਬਹੁਤ ਇਮਾਨਦਾਰ ਆਦਮੀ ਰਹੇ ਹਨ।'

https://www.instagram.com/p/CBsKynGnso3/

Related Post