ਗੁਰਲੇਜ ਅਖਤਰ ਤੋਂ ਬਾਅਦ ਅੰਗਰੇਜ਼ ਅਲੀ ਅਫਸਾਨਾ ਖ਼ਾਨ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ

By  Aaseen Khan July 28th 2019 11:35 AM

ਪੰਜਾਬ ਦੇ ਦਮਦਾਰ ਗਾਇਕ ਅੰਗਰੇਜ਼ ਅਲੀ ਜਿਹੜੇ ਬਹੁਤ ਸਾਰੇ ਹਿੱਟ ਗੀਤ ਪੰਜਾਬੀਆਂ ਨੂੰ ਦੇ ਚੁੱਕੇ ਹਨ। ਹਾਲ ਹੀ 'ਚ ਗੁਰਲੇਜ ਅਖਤਰ ਨਾਲ ਗਾਇਆ ਉਹਨਾਂ ਦਾ ਡਿਊਟ ਗੀਤ 'ਬਰੇਨਵਾਸ਼' ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਯੂ ਟਿਊਬ 'ਤੇ ਉਹਨਾਂ ਦਾ ਗੀਤ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ ਅਤੇ 12 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਹੁਣ ਗੁਰਲੇਜ਼ ਅਖਤਰ ਨਾਲ ਇਹ ਹਿੱਟ ਗੀਤ ਦੇਣ ਤੋਂ ਬਾਅਦ ਬਹੁਤ ਜਲਦ ਅੰਗਰੇਜ਼ ਅਲੀ ਇੱਕ ਹੋਰ ਸੁਰੀਲੀ ਅਵਾਜ਼ ਅਫਸਾਨਾ ਖ਼ਾਨ ਨਾਲ ਗੀਤ ਲੈ ਕੇ ਆ ਰਹੇ ਹਨ।

ਅੰਗਰੇਜ਼ ਅਲੀ ਨੇ ਫੇਸਬੁੱਕ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਫਸਾਨਾ ਖ਼ਾਨ ਅਤੇ ਮਿਊਜ਼ਿਕ ਡਾਇਰੈਕਟਰ ਲਾਡੀ ਗਿੱਲ ਨਾਲ ਉਹਨਾਂ ਲਾਈਵ ਹੋ ਕੇ ਆਪਣੇ ਆਉਣ ਵਾਲੇ ਗੀਤ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਅਫਸਾਨਾ ਖ਼ਾਨ ਦੀ ਪਿਆਰੀ ਅਵਾਜ਼ 'ਚ ਉਹਨਾਂ ਆਪਣੇ ਕਈ ਗੀਤ ਵੀ ਲਾਈਵ ਦਰਸ਼ਕਾਂ ਨੂੰ ਸੁਣਾਏ ਹਨ।

ਹੋਰ ਵੇਖੋ : ਇਹਨਾਂ ਬਜ਼ੁਰਗਾਂ ਦੀ ਵੀਡੀਓ ਸਾਂਝੀ ਕਰ ਗਾਇਕ ਸਿੰਗਾ ਨੇ ਕਿਹਾ 'ਪਿਆਰ ਕਰੋ ਤਾਂ ਏਦਾਂ ਕਰੋ ਨਹੀਂ ਤਾਂ ਨਾ ਕਰੋ'

ਅਫਸਾਨਾ ਖ਼ਾਨ ਜਿਹੜੇ ਚੰਡੀਗੜ੍ਹ ਅਤੇ ਜਾਨੀ ਵੇ ਵਰਗੇ ਕਈ ਇਸ ਸਾਲ 'ਚ ਹਿੱਟ ਗੀਤ ਦੇ ਚੁੱਕੇ ਹਨ। ਅੰਗਰੇਜ਼ ਅਲੀ ਦੀ ਦਮਦਾਰ ਅਵਾਜ਼ ਦੇ ਨਾਲ ਅਫਸਾਨਾ ਖ਼ਾਨ ਦੀ ਮਿੱਠੀ ਅਵਾਜ਼ ਦਾ ਹੁਣ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਦੇਖਣਾ ਹੋਵਗਾ ਦੋਨੋਂ ਕਦੋਂ ਤੱਕ ਇਕੱਠੇ ਸਾਹਮਣੇ ਆਉਂਦੇ ਹਨ।

Related Post