ਸਲਮਾਨ ਖ਼ਾਨ ਨੇ ਆਪਣੇ ਪ੍ਰਸ਼ੰਸਕ ਨਾਲ ਕੀਤੀ ਅਜਿਹੀ ਹਰਕਤ, ਹਰ ਪਾਸੇ ਹੋ ਰਹੀ ਹੈ ਨਿੰਦਾ

By  Rupinder Kaler January 29th 2020 10:36 AM

ਸਲਮਾਨ ਖ਼ਾਨ ਦੇ ਗੁੱਸੇ ਤੋਂ ਹਰ ਕੋਈ ਜਾਣੂ ਹੈ, ਜਦੋਂ ਉਹ ਗੁੱਸਾ ਕਰਦੇ ਹਨ ਤਾਂ ਉਹ ਸੁਰਖੀਆਂ ਵਿੱਚ ਆ ਜਾਂਦੇ ਹਨ । ਇਸ ਸਭ ਦੇ ਚਲਦੇ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ । ਇਸ ਵਾਰ ਉਹਨਾਂ ਦਾ ਗੁੱਸਾ ਉਹਨਾਂ ਦੇ ਇੱਕ ਪ੍ਰਸ਼ੰਸਕ ਤੇ ਫੁੱਟਿਆ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਦਰਅਸਲ ਸਲਮਾਨ ਖ਼ਾਨ ਦਾ ਗੁੱਸਾ ਉਦੋਂ ਫੁੱਟਿਆ ਜਦੋਂ ਉਹ ਗੋਆ ਏਅਰਪੋਰਟ ਤੋਂ ਬਾਹਰ ਆ ਰਹੇ ਸਨ ਤੇ ਇਕ ਫੈਨ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।

https://www.instagram.com/p/B6k6MihF3Vl/

ਉਸ ਵਕਤ ਸਲਮਾਨ ਨੂੰ ਗੁੱਸਾ ਆਇਆ ਤੇ ਉਨ੍ਹਾਂ ਨੇ ਇਸ ਫੈਨ ਦਾ ਫੋਨ ਖੋਹ ਲਿਆ ਤੇ ਆਪਣੇ ਨਾਲ ਲੈ ਗਏ। ਉਸ ਤੋਂ ਬਾਅਦ ਵੀਡੀਓ 'ਚ ਦਿਖ ਰਿਹਾ ਹੈ ਕਿ ਉਹ ਫੈਨ ਫਿਰ ਤੋਂ ਸਲਮਾਨ ਦੇ ਕੋਲ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਦੇ ਪਿੱਛੇ ਆ ਰਿਹਾ ਇਕ ਸ਼ਖ਼ਸ ਫੈਨ ਨੂੰ ਧੱਕਾ ਦੇ ਦਿੰਦਾ ਹੈ।

https://www.instagram.com/p/B7x5-VtlAe9/

ਤੁਸੀਂ ਵੀ ਵੀਡੀਓ 'ਚ ਦੇਖ ਸਕਦੇ ਹੋ ਕਿ ਸਲਮਾਨ ਕਿਸ ਤਰ੍ਹਾਂ ਨਾਲ ਫੈਨ ਦਾ ਮੋਬਾਇਲ ਖੋਹ ਲੈਂਦੇ ਹਨ ਤੇ ਅੱਗੇ ਚੱਲੇ ਜਾਂਦੇ ਹਨ  ਜ਼ਿਕਰਯੋਗ ਹੈ ਕਿ ਸਲਮਾਨ ਖਾਨ ਲੰਬੇ ਸਮੇਂ ਤੋਂ ਕਾਫੀ ਸ਼ਾਂਤ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਦਾ ਵੀਡੀਓ ਹੈਰਾਨ ਕਰਨ ਵਾਲਾ ਹੈ। ਹਾਲਾਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸਲਮਾਨ ਖਾਨ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੋਵੇ, ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਫੈਨਜ਼ ਨਾਲ ਅਜਿਹਾ ਕਰ ਚੁੱਕੇ ਹਨ।

https://www.instagram.com/p/B72-hyFnJQN/?utm_source=ig_embed

Related Post