ਅਨਿਲ ਕਪੂਰ ਦੀ ਇਸ ਆਦਤ ਤੋਂ ਬੇਹੱਦ ਪਰੇਸ਼ਾਨ ਹੈ ਪਤਨੀ ਸੁਨੀਤਾ ਕਪੂਰ, 36 ਸਾਲ ਤੋਂ ਕਰਦੇ ਆ ਰਹੇ ਹਨ ਇਹ ਕੰਮ

By  Rupinder Kaler May 19th 2020 05:43 PM

ਅਨਿਲ ਕਪੂਰ ਤੇ ਸੁਨੀਤਾ ਕਪੂਰ ਦੇ ਵਿਆਹ ਨੂੰ 36 ਸਾਲ ਹੋ ਗਏ ਹਨ । ਇਹਨਾਂ 36 ਸਾਲਾਂ ਵਿੱਚ ਅਨਿਲ ਤੇ ਸੁਨੀਤਾ ਦਾ ਰਿਸ਼ਤਾ ਕਾਫੀ ਬਦਲਿਆ ਹੈ । ਇਸ ਜੋੜੀ ਦੇ ਤਿੰਨ ਬੱਚੇ ਹਨ ਜਿੰਨ੍ਹਾਂ ਵਿੱਚੋਂ ਇੱਕ ਦਾ ਵਿਆਹ ਵੀ ਹੋ ਗਿਆ ਹੈ । ਇਹਨਾਂ ਸਾਲਾਂ ਵਿੱਚ ਕਈ ਚੀਜ਼ਾਂ ਬਦਲੀਆਂ ਹਨ ਪਰ ਮਨਜਨੂੰ ਭਾਈ ਦੀ ਇੱਕ ਚੀਜ਼ ਨਹੀਂ ਬਦਲੀ ਤੇ ਉਹ ਹੈ ਬਿੰਦਾਸਪਨ …!  ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨਿਲ ਕਪੂਰ ਦੇ ਦਿਨ ਦੀ ਸ਼ੁਰੂਆਤ ਬਿਲਕੁਲ ਨਹੀਂ ਬਦਲੀ, ਜਿਸ ਤੋਂ ਉਹਨਾਂ ਦੀ ਪਤਨੀ ਨੂੰ ਬਹੁਤ ਸ਼ਿਕਾਇਤ ਹੈ ।

https://www.instagram.com/p/CAXZBgrh3GY/

ਅਨਿਲ ਕਪੂਰ ਸਵੇਰੇ ਸਵੇਰੇ ਉੱਠ ਕੇ ਗਰਾਰਾ ਕਰਦੇ ਹਨ ਤਾਂ ਕਿ ਉਹਨਾਂ ਦੀ ਆਵਾਜ਼ ਦਮਦਾਰ ਰਹੇ । ਆਪਣੀ ਇਸ ਐਕਸਰਸਾਈਜ਼ ਨਾਲ ਅਨਿਲ ਕਪੂਰ ਸਭ ਦੀ ਨੀਂਦ ਖਰਾਬ ਕਰ ਦਿੰਦੇ ਹਨ, ਇਸ ਆਦਤ ਤੋਂ ਸੁਨੀਤਾ ਹਮੇਸ਼ਾ ਅਨਿਲ ਤੋਂ ਨਰਾਜ਼ ਰਹੀ ਹੈ ਪਰ ਏਨਾਂ ਜ਼ਰੂਰ ਹੈ ਕਿ ਦੋਹਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਕਦੇ ਵੀ ਲੜਾਈ ਨਹੀਂ ਹੋਈ ।

https://www.instagram.com/p/B_-h_uxhlom/

Related Post