ਅਣਖ ਨਾਲ ਜਿਉਣਾ ਸਿਖਾਉਣ ਦੀ ਗੱਲ ਕੀਤੀ ਗਈ ਹੈ ਗੀਤ 'ਅਣਖਾਂ' 'ਚ 

By  Shaminder October 22nd 2018 05:14 AM -- Updated: October 22nd 2018 05:16 AM

ਹਿੰਮਤ ਸੰਧੂ ਦਾ ਨਵਾਂ ਗੀਤ 'ਅਣਖਾਂ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ 'ਚ ਵਿਖਾਇਆ ਗਿਆ ਹੈ  ਕਿ ਕਈ ਇਨਸਾਨ ਆਪਣੀ ਅਣਖ ਦੀ ਖਿਰ ਆਪਣੀ ਜ਼ਿੰਦਗੀ ਵੀ ਦਾਅ 'ਤੇ ਲਾ ਦਿੰਦੇ ਨੇ । ਇਸ ਦੇ ਨਾਲ ਹੀ ਅਣਖੀਲੇ ਜੱਟ ਜ਼ਿਮੀਂਦਾਰ ਨਾਂ ਤਾਂ ਖੁਦ ਗਲਤ ਰਸਤਾ ਅਖਤਿਆਰ ਕਰਦੇ ਨੇ ਅਤੇ ਨਾਂ ਹੀ ਕਿਸੇ 'ਤੇ ਅਨਿਆ ਹੋਣ ਦਿੰਦੇ ਨੇ । ਇਸ ਗੀਤ 'ਚ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕੋਈ ਵੀ ਇਨਸਾਨ ਗਲਤ ਰਸਤਾ ਅਖਤਿਆਰ ਨਹੀਂ ਕਰਦਾ ਪਰ ਕਈ ਵਾਰ ਹਾਲਾਤ ਉਸ ਨੂੰ ਅਜਿਹਾ ਕਰਨ 'ਤੇ ਮਜਬੂਰ ਕਰ ਦਿੰਦੇ ਨੇ ।

ਹੋਰ ਵੇਖੋ : ਸਤਿਗੁਰੂ ਦੀ ਸੇਵਾ ‘ਚ ਜੁਟੇ ਹਿੰਮਤ ਸੰਧੂ ,ਵੀਡਿਓ ਕੀਤਾ ਸਾਂਝਾ

ਹਿੰਮਤ ਸੰਧੂ ਨੇ ਇਸ ਗੀਤ ਦੇ ਜ਼ਰੀਏ ਨੌਜਵਾਨਾਂ ਨੂੰ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਜਿਸ ਤਰ੍ਹਾਂ ਤਸੀਂ ਆਪਣੀਆਂ ਮਾਵਾਂ 'ਤੇ ਭੈਣਾਂ ਦੀ ਇੱੱਜ਼ਤ ਕਰਦੇ ਹੋ । ਉਸੇ ਤਰ੍ਹਾਂ ਬਾਹਰ ਜਾ ਕੇ ਲੋਕਾਂ ਦੀਆਂ ਮਾਵਾਂ ਭੈਣਾਂ ਨੂੰ ਵੀ ਇੱਜ਼ਤ ਦੀ ਨਿਗ੍ਹਾ ਨਾਲ ਵੇਖਣਾ ਚਾਹੀਦਾ ਹੈ ।ਤੁਹਾਨੂੰ ਦੱਸ ਦਈਏ ਕਿ ਇਸ ਤੋਂ ਯੂਟਿਊਬ ਤੇ ਹਿੰਮਤ ਸੰਧੂ ਦੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਬੋਲ ਗਿੱਲ ਰਣੌਤਾਂ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ਅਤੇ ਪ੍ਰੋਡਿਊਸਰ ਨੇ ਕੁਲਵਿੰਦਰ । ਹਿੰਮਤ ਸੰਧੂ ਨੇ ਇਸ ਗੀਤ 'ਚ ਜੱਟਾਂ ਦੀ ਅਣਖ ਦੀ ਗੱਲ ਕੀਤੀ ਹੈ ਜੋ ਆਪਣੀ ਅਣਖ ਦੀ ਖਾਤਿਰ ਕਿਸੇ ਵੀ ਹੱਦ ਤੱਕ ਗੁਜ਼ਰਨ ਨੂੰ ਤਿਆਰ ਹੋ ਜਾਂਦੇ ਨੇ ।

ਇਸ ਗੀਤ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ । ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਸ ਗੀਤ ਦਾ ਪੂਰਾ ਵੀਡਿਓ ਵੀ ਜਾਰੀ ਹੋ ਚੁੱਕਿਆ ਹੈ । ਤੁਹਾਨੂੰ ਦੱਸ ਦਈਏ ਕਿ ਹਿੰਮਤ ਸੰਧੂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ ਅਤੇ ਹੁਣ ਉਹ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋ ਰਹੇ ਨੇ ।

Related Post