ਅੰਕਿਤਾ ਲੋਖੰਡੇ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਦੋਸਤ ਰੀਆ ਨੂੰ ਲੈ ਕੇ ਖੋਹਲੇ ਰਾਜ਼, ਬਿਹਾਰ ਪੁਲਿਸ ਅੱਗੇ ਕੀਤੇ ਕਈ ਖੁਲਾਸੇ

By  Shaminder July 30th 2020 12:40 PM

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਿਆ ਹੈ । ਪਰ ਹਾਲੇ ਤੱਕ ਉਨ੍ਹਾਂ ਦੀ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ।ਉਨ੍ਹਾਂ ਦੀ ਖੁਦਕੁਸ਼ੀ ਮਾਮਲੇ ‘ਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ । ਬੀਤੇ ਦਿਨ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਰੀਆ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ । ਜਿਸ ਤੋਂ ਬਾਅਦ ਰੀਆ ਦੇ ਬਾਰੇ ਦਿਨ ਪ੍ਰਤੀ ਦਿਨ ਨਵੇਂ ਖੁਲਾਸੇ ਹੋ ਰਹੇ ਨੇ ।ਬਿਹਾਰ ਪੁਲਿਸ ਨੇ ਸੁਸ਼ਾਂਤ ਸਿੰਘ ਦੀ ਸਾਬਕਾ ਪ੍ਰੇਮਿਕਾ ਅੰਕਿਤਾ ਤੋਂ ਵੀ ਪੁੱਛਗਿੱਛ ਕੀਤੀ ਹੈ ।ਅੰਕਿਤਾ ਨੇ ਪੁਲਿਸ ਨੂੰ ਦੱਸਿਆ ਕਿ ਕਿਵੇਂ ਰੀਆ ਸੁਸ਼ਾਂਤ ਸਿੰਘ ਰਾਜਪੂਤ ਨੂੰ ਪ੍ਰੇਸ਼ਾਨ ਕਰ ਰਹੀ ਸੀ ।

https://www.instagram.com/p/CA7ESHKBlKb/

ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਪ੍ਰੇਮਿਕਾ ਅੰਕਿਤਾ ਲੋਖੰਡੇ ਨੇ ਬਿਹਾਰ ਪੁਲਿਸ ਨੂੰ ਦੱਸਿਆ ਹੈ ਕਿ ਫਿਲਮ 'ਮਣੀਕਰਣਿਕਾ' ਦੀ ਪ੍ਰਮੋਸ਼ਨ ਦੌਰਾਨ ਸੁਸ਼ਾਂਤ ਸਿੰਘ ਨੇ ਉਸ ਨੂੰ ਵਿਸ਼ ਕਰਨ ਲਈ ਮੈਸਿਜ ਕੀਤਾ ਸੀ। ਦੋਵਾਂ ਵਿਚਾਲੇ ਕਾਫ਼ੀ ਲੰਬੀ ਚੈਟ ਵੀ ਹੋਈ।

https://www.instagram.com/p/CBXer55hFxT/

ਅੰਕਿਤਾ ਦੇ ਅਨੁਸਾਰ ਸੁਸ਼ਾਂਤ ਸਿੰਘ ਨੇ ਉਸਨੂੰ ਦੱਸਿਆ ਕਿ ਉਹ ਇਸ ਰਿਸ਼ਤੇ ਵਿੱਚ ਬਹੁਤ ਪਰੇਸ਼ਾਨ ਸੀ। ਉਹ ਇਸ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਕਿਉਂਕਿ ਰੀਆ ਚੱਕਰਵਰਤੀ ਉਸ ਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ। ਹੁਣ ਅੰਕਿਤਾ ਨੇ ਬਿਹਾਰ ਪੁਲਿਸ ਨਾਲ ਇਹ ਗੱਲਬਾਤ ਸਾਂਝੀ ਕੀਤੀ ਹੈ।

Related Post